ਸ੍ਰੀ ਮੁਕਤਸਰ ਸਾਹਿਬ, ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਅਮਲ ਸ਼ੁਰੂ ਹੋਣ ਤੋਂ ਬਾਅਦ ਸਿਆਸੀ ਮਾਹੌਲ ਭਖ਼ ਗਿਆ ਹੈ। ਸਰਕਾਰ ਨੇ ਸਿਆਸੀ ਚੋਣ ਨਿਸ਼ਾਨ ਖ਼ਤਮ ਕਰ ਦਿੱਤੇ ਹਨ ਅਤੇ ਸਰਬਸੰਮਤੀ ਕਰਨ ਵਾਲੀਆਂ ਪੰਚਾਇਤਾਂ ਨੂੰ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ। ਪਿੰਡਾਂ ਵਿੱਚ ਸਰਬਸੰਮਤੀ ਨਾਲ ਸਰਪੰਚ ਚੁਣਨ ਲਈ ਬੋਲੀਆਂ ਲੱਗ ਰਹੀਆਂ ਹਨ। ਗਿੱਦੜਬਾਹਾ ਹਲਕੇ ਦੇ ਇੱਕ ਪਿੰਡ ਦੀ ਵਾਇਰਲ ਵੀਡੀਓ ਨੇ ਸਰਬਸੰਮਤੀ ਦੇ ਇਸ ਰੁਝਾਨ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਵੀਡੀਓ ਵਿੱਚ ਪਿੰਡ ਦੇ ਲੋਕਾਂ ਦੇ ਇਕੱਠ ਵਿੱਚ ਦੋ ਵਿਅਕਤੀ ਖੜ੍ਹੇ ਹੋ ਕੇ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਲਈ ਬੋਲੀ ਦੇ ਰਹੇ ਹਨ। ਇਨ੍ਹਾਂ ਦੇ ਨਾਮ ਕਥਿਤ ਅਮਰੀਕ ਸਿੰਘ ਤੇ ਅਮਰਜੀਤ ਸਿੰਘ ਦੱਸੇ ਜਾ ਰਹੇ ਹਨ। ਬੋਲੀ 15 ਲੱਖ ਤੋਂ ਸ਼ੁਰੂ ਹੁੰਦੀ ਹੈ ਅਤੇ 35 ਲੱਖ ’ਤੇ ਖ਼ਤਮ ਹੁੰਦੀ ਹੈ। ਆਖ਼ਿਰ ਅਮਰੀਕ ਸਿੰਘ 35 ਲੱਖ 50 ਹਜ਼ਾਰ ਰੁਪਏ ਨਾਲ ਬੋਲੀ ਜਿੱਤ ਜਾਂਦਾ ਹੈ। ਇਹ ਸਾਰੇ ਪੈਸੇ ਪਿੰਡ ਦੇ ਗੁਰਦੁਆਰੇ ਨੂੰ ਦਿੱਤੇ ਜਾਣੇ ਹਨ। ਅਮਰੀਕ ਸਿੰਘ ਦੇ ਮੁਕਾਬਲੇ ’ਚ ਹੁਣ ਕੋਈ ਵਿਅਕਤੀ ਸਰਪੰਚੀ ਦੀ ਚੋਣ ਵਾਸਤੇ ਖੜ੍ਹਾ ਨਹੀਂ ਹੋਵੇਗਾ ਪਰ ਜਿਵੇਂ ਹੀ ਇਹ ਵੀਡੀਓ ਵਾਇਰਲ ਹੁੰਦੀ ਹੈ ਅਤੇ ਬੋਲੀ ਕਰਨ ਤੇ ਬੋਲੀ ਦੇਣ ਵਾਲਿਆਂ ਨੂੰ ਪਤਾ ਚੱਲਦਾ ਹੈ ਕਿ ਬੋਲੀ ਦੇ ਕੇ ਸਰਪੰਚੀ ਲਈ ਸਰਬਸੰਮਤੀ ਕਰਨਾ ਚੋਣ ਨਿਯਮਾਂ ਤੇ ਸੰਵਿਧਾਨ ਦੀ ਉਲਘੰਣਾ ਹੈ ਤਾਂ ਪਿੰਡ ਦੇ ਲੋਕ, ਬੋਲੀ ਕਰਨ ਵਾਲੇ ਅਤੇ ਬੋਲੀ ਵਿੱਚ ਸ਼ਾਮਲ ਵਿਅਕਤੀ ਇਸ ਬਾਰੇ ਕੁਝ ਵੀ ਬੋਲਣ ਤੋਂ ਟਾਲਾ ਵੱਟ ਰਹੇ ਹਨ। ਪਿੰਡ ਦੇ ਕੁਝ ਲੋਕਾਂ ਨੇ ਸਰਪੰਚੀ ਦੀ ਬੋਲੀ ਨੂੰ ਸੱਚੀ ਘਟਨਾ ਦੱਸਿਆ ਹੈ। ਪਿੰਡ ਦੇ ਕੁਝ ਲੋਕਾਂ ਨੇ ਅਜਿਹੇ ਰੁਝਾਨ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਇਸ ਤਰ੍ਹਾਂ ਤਾਂ ਸਰਮਾਏਦਾਰ ਹੀ ਸਰਪੰਚ ਬਣਿਆ ਕਰਨਗੇ ਤਾਂ ਆਮ ਆਦਮੀ ਕਿੱਧਰ ਜਾਵੇ? ਸੂਤਰਾਂ ਅਨੁਸਾਰ ਇਸ ਪਿੰਡ ਵਿੱਚ ਪਿਛਲੀਆਂ ਪੰਚਾਇਤ ਚੋਣਾਂ ਵੇਲੇ ਵੀ ਬੋਲੀ ਲੱਗੀ ਸੀ।
Related Posts
ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ ਵਿਚ ਦੋਸ਼ੀ ਗ੍ਰਿਫ਼ਤਾਰ
ਜਲੰਧਰ, 30 ਮਾਰਚ (ਬਿਊਰੋ)- ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ ਵਿਚ ਦੋਸ਼ੀ ਯਾਦਵਿੰਦਰ ਯਾਦਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ ਸੰਦੀਪ ਨੰਗਲ…
ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਲਈ 763 ਸ਼ਰਧਾਲੂਆਂ ਦਾ ਜਥਾ ਵੀਰਵਾਰ ਨੂੰ ਪਾਕਿਸਤਾਨ ਲਈ ਹੋਵੇਗਾ ਰਵਾਨਾ
ਅੰਮ੍ਰਿਤਸਰ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਮਨਾਉਣ ਲਈ ਜਾਣ ਵਾਸਤੇ…
ਭਾਜਪਾ ਆਈ.ਟੀ. ਅਤੇ ਸੋਸ਼ਲ ਮੀਡੀਆ ਸੈੱਲ, ਪੰਜਾਬ ਦੀ ਜਥੇਬੰਦਕ ਮੀਟਿੰਗ ਹੋਈ
ਚੰਡੀਗੜ੍ਹ 21 ਅਕਤੂਬਰ (ਦਲਜੀਤ ਸਿੰਘ)- ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਆਈ.ਟੀ ਪੰਜਾਬ ਅਤੇ ਸੋਸ਼ਲ ਮੀਡੀਆ ਦੀ ਇੱਕ ਵਿਸ਼ੇਸ਼ ਜਥੇਬੰਦਕ ਮੀਟਿੰਗ ਸੂਬਾ ਕਨਵੀਨਰ…