ਸ੍ਰੀ ਮੁਕਤਸਰ ਸਾਹਿਬ, ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਅਮਲ ਸ਼ੁਰੂ ਹੋਣ ਤੋਂ ਬਾਅਦ ਸਿਆਸੀ ਮਾਹੌਲ ਭਖ਼ ਗਿਆ ਹੈ। ਸਰਕਾਰ ਨੇ ਸਿਆਸੀ ਚੋਣ ਨਿਸ਼ਾਨ ਖ਼ਤਮ ਕਰ ਦਿੱਤੇ ਹਨ ਅਤੇ ਸਰਬਸੰਮਤੀ ਕਰਨ ਵਾਲੀਆਂ ਪੰਚਾਇਤਾਂ ਨੂੰ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ। ਪਿੰਡਾਂ ਵਿੱਚ ਸਰਬਸੰਮਤੀ ਨਾਲ ਸਰਪੰਚ ਚੁਣਨ ਲਈ ਬੋਲੀਆਂ ਲੱਗ ਰਹੀਆਂ ਹਨ। ਗਿੱਦੜਬਾਹਾ ਹਲਕੇ ਦੇ ਇੱਕ ਪਿੰਡ ਦੀ ਵਾਇਰਲ ਵੀਡੀਓ ਨੇ ਸਰਬਸੰਮਤੀ ਦੇ ਇਸ ਰੁਝਾਨ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਵੀਡੀਓ ਵਿੱਚ ਪਿੰਡ ਦੇ ਲੋਕਾਂ ਦੇ ਇਕੱਠ ਵਿੱਚ ਦੋ ਵਿਅਕਤੀ ਖੜ੍ਹੇ ਹੋ ਕੇ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਲਈ ਬੋਲੀ ਦੇ ਰਹੇ ਹਨ। ਇਨ੍ਹਾਂ ਦੇ ਨਾਮ ਕਥਿਤ ਅਮਰੀਕ ਸਿੰਘ ਤੇ ਅਮਰਜੀਤ ਸਿੰਘ ਦੱਸੇ ਜਾ ਰਹੇ ਹਨ। ਬੋਲੀ 15 ਲੱਖ ਤੋਂ ਸ਼ੁਰੂ ਹੁੰਦੀ ਹੈ ਅਤੇ 35 ਲੱਖ ’ਤੇ ਖ਼ਤਮ ਹੁੰਦੀ ਹੈ। ਆਖ਼ਿਰ ਅਮਰੀਕ ਸਿੰਘ 35 ਲੱਖ 50 ਹਜ਼ਾਰ ਰੁਪਏ ਨਾਲ ਬੋਲੀ ਜਿੱਤ ਜਾਂਦਾ ਹੈ। ਇਹ ਸਾਰੇ ਪੈਸੇ ਪਿੰਡ ਦੇ ਗੁਰਦੁਆਰੇ ਨੂੰ ਦਿੱਤੇ ਜਾਣੇ ਹਨ। ਅਮਰੀਕ ਸਿੰਘ ਦੇ ਮੁਕਾਬਲੇ ’ਚ ਹੁਣ ਕੋਈ ਵਿਅਕਤੀ ਸਰਪੰਚੀ ਦੀ ਚੋਣ ਵਾਸਤੇ ਖੜ੍ਹਾ ਨਹੀਂ ਹੋਵੇਗਾ ਪਰ ਜਿਵੇਂ ਹੀ ਇਹ ਵੀਡੀਓ ਵਾਇਰਲ ਹੁੰਦੀ ਹੈ ਅਤੇ ਬੋਲੀ ਕਰਨ ਤੇ ਬੋਲੀ ਦੇਣ ਵਾਲਿਆਂ ਨੂੰ ਪਤਾ ਚੱਲਦਾ ਹੈ ਕਿ ਬੋਲੀ ਦੇ ਕੇ ਸਰਪੰਚੀ ਲਈ ਸਰਬਸੰਮਤੀ ਕਰਨਾ ਚੋਣ ਨਿਯਮਾਂ ਤੇ ਸੰਵਿਧਾਨ ਦੀ ਉਲਘੰਣਾ ਹੈ ਤਾਂ ਪਿੰਡ ਦੇ ਲੋਕ, ਬੋਲੀ ਕਰਨ ਵਾਲੇ ਅਤੇ ਬੋਲੀ ਵਿੱਚ ਸ਼ਾਮਲ ਵਿਅਕਤੀ ਇਸ ਬਾਰੇ ਕੁਝ ਵੀ ਬੋਲਣ ਤੋਂ ਟਾਲਾ ਵੱਟ ਰਹੇ ਹਨ। ਪਿੰਡ ਦੇ ਕੁਝ ਲੋਕਾਂ ਨੇ ਸਰਪੰਚੀ ਦੀ ਬੋਲੀ ਨੂੰ ਸੱਚੀ ਘਟਨਾ ਦੱਸਿਆ ਹੈ। ਪਿੰਡ ਦੇ ਕੁਝ ਲੋਕਾਂ ਨੇ ਅਜਿਹੇ ਰੁਝਾਨ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਇਸ ਤਰ੍ਹਾਂ ਤਾਂ ਸਰਮਾਏਦਾਰ ਹੀ ਸਰਪੰਚ ਬਣਿਆ ਕਰਨਗੇ ਤਾਂ ਆਮ ਆਦਮੀ ਕਿੱਧਰ ਜਾਵੇ? ਸੂਤਰਾਂ ਅਨੁਸਾਰ ਇਸ ਪਿੰਡ ਵਿੱਚ ਪਿਛਲੀਆਂ ਪੰਚਾਇਤ ਚੋਣਾਂ ਵੇਲੇ ਵੀ ਬੋਲੀ ਲੱਗੀ ਸੀ।
Related Posts
ਅਮਰੀਕਾ ‘ਚ ਤੂਫ਼ਾਨ ਅਤੇ ਬਵੰਡਰ ਨੇ ਮਚਾਈ ਤਬਾਹੀ, ਬਿਜਲੀ-ਪਾਣੀ ਸਪਲਾਈ ਠੱਪ ਤੇ ਹਜ਼ਾਰਾਂ ਲੋਕ ਬੇਘਰ
ਕੇਂਟਕੀ, 14 ਦਸੰਬਰ (ਬਿਊਰੋ)- ਅਮਰੀਕਾ ਦੀ ਕੈਂਟਕੀ ਕਾਉਂਟੀ ਸਮੇਤ ਘੱਟੋ-ਘੱਟ ਪੰਜ ਰਾਜਾਂ ਵਿੱਚ ਤੂਫ਼ਾਨ ਨਾਲ ਸਬੰਧਤ ਘਟਨਾਵਾਂ ਵਿੱਚ ਕਈ ਲੋਕਾਂ…
ਸੁਖਬੀਰ ਬਾਦਲ ਨੇ ਮੁੜ ਤੋਂ ਵਰਲਡ ਕਬੱਡੀ ਕੱਪ ਕਰਵਾਉਣ ਦਾ ਕੀਤਾ ਐਲਾਨ, ਕਿਹਾ ‘5 ਕਰੋੜ ਹੋਵੇਗਾ ਇਨਾਮ’
ਬਠਿੰਡਾ 6 ਦਸੰਬਰ (ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਬਠਿੰਡਾ ਵਿਖੇ ਕਬੱਡੀ ਦੇ ਖ਼ਿਡਾਰੀਆਂ ਨਾਲ ਮੁਲਾਕਾਤ…
ਸਪੀਕਰ ਕੁਲਤਾਰ ਸੰਧਵਾਂ ਵੱਲੋਂ ਉੱਘੇ ਵਿਦਵਾਨ ਪ੍ਰੋ. ਪਿਆਰਾ ਸਿੰਘ ਭੋਗਲ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉੱਘੇ ਪੰਜਾਬੀ ਸਾਹਿਤਕਾਰ ਅਤੇ ਪੱਤਰਕਾਰ ਪ੍ਰੋ. ਪਿਆਰਾ ਸਿੰਘ ਭੋਗਲ…