ਨਵੀਂ ਦਿੱਲੀ : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਕਾਨਪੁਰ ‘ਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ‘ਚ ਮੀਂਹ ਨੇ ਮਜਾ ਖਰਾਬ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਪਹਿਲੇ ਦਿਨ ਡੇਢ ਸੈਸ਼ਨ ਪਹਿਲਾਂ ਹੀ ਖੇਡ ਖਤਮ ਕਰ ਦਿੱਤੀ ਗਈ। ਦੂਜੇ ਦਿਨ ਮੀਂਹ ਕਾਰਨ ਖੇਡ ਸਮੇਂ ਸਿਰ ਸ਼ੁਰੂ ਨਹੀਂ ਹੋ ਸਕੀ। ਜਿਸ ਤਰ੍ਹਾਂ ਦੇ ਹਾਲਾਤ ਦੇਖਦੇ ਹਨ, ਅਜਿਹਾ ਨਹੀਂ ਲੱਗਦਾ ਹੈ ਕਿ ਸ਼ਨੀਵਾਰ ਨੂੰ ਜ਼ਿਆਦਾ ਕ੍ਰਿਕਟ ਦੇਖਣ ਨੂੰ ਮਿਲੇਗੀ।
ਇਹ ਮੈਚ ਸਵੇਰੇ 9.30 ਵਜੇ ਸ਼ੁਰੂ ਹੋਣਾ ਸੀ ਪਰ ਕੱਲ੍ਹ ਤੋਂ ਰੁਕ-ਰੁਕ ਕੇ ਮੀਂਹ ਪੈਣ ਕਾਰਨ ਹਾਲਾਤ ਖੇਡਣ ਦੇ ਅਨੁਕੂਲ ਨਹੀਂ ਹਨ। ਅੱਜ ਸਵੇਰ ਤੋਂ ਹੀ ਮੈਦਾਨ ‘ਤੇ ਕਵਰਸ ਮੌਜੂਦ ਹਨ, ਜਿਨ੍ਹਾਂ ਨੂੰ ਅਜੇ ਤੱਕ ਹਟਾਇਆ ਨਹੀਂ ਗਿਆ। ਇਸ ਦੇ ਨਾਲ ਹੀ ਪ੍ਰਸ਼ੰਸਕਾਂ ਦੀ ਚਿੰਤਾ ਇਹ ਹੈ ਕੀ ਅੱਗੇ ਦੀ ਦਿਨਾਂ ਵਿੱਚ ਵੀ ਇਹੀ ਸਥਿਤੀ ਰਹੇਗੀ?