ਫਿਲੌਰ- ਜੰਮੂ ਤੋਂ ਸੰਗਰੂਰ ਜਾ ਰਿਹਾ ਸੇਬਾਂ ਨਾਲ ਭਰਿਆ ਟਰੱਕ ਜੇ.ਕੇ.02.ਏ.ਕੇ.3495 ਬੀਤੀ ਰਾਤ ਫਿਲੌਰ ਨੇੜੇ ਪਿੰਡ ਖੈਹਿਰਾ ਦੇ ਫਲਾਈ ਓਵਰ ਤੋਂ ਬੇਕਾਬੂ ਹੋ ਕੇ ਹੇਠਾਂ ਡਿੱਗ ਪਿਆ। ਜਿਸ ਕਾਰਨ ਟਰੱਕ ਵਿੱਚ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਟਰੱਕ ਅਤੇ ਲੱਦੇ ਹੋਏ ਸੇਬਾਂ ਨੂੰ ਨੁਕਸਾਨ ਪੁੱਜਾ। ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਆਪਣੇ ਸਾਥੀਆਂ ਨਾਲ ਮੌਕੇ ‘ਤੇ ਪੁੱਜੇ ਅਤੇ ਜ਼ਖਮੀਆਂ ਨੂੰ ਟਰੱਕ ‘ਚੋਂ ਬਾਹਰ ਕੱਢ ਕੇ ਮੁੱਢਲੀ ਸਹਾਇਤਾ ਦਿੱਤੀ। ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋਇਆ ਦੱਸਿਆ ਜਾ ਰਿਹਾ ਹੈ। ਥਾਣਾ ਫਿਲੌਰ ਦੇ ਥਾਣੇਦਾਰ ਸੁਭਾਸ਼ ਚੰਦਰ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਕਰਾਉਣ ਦੇ ਯਤਨ ਜਾਰੀ ਹਨ।
Related Posts
ਗੁਰਦੁਆਰਾ ਸਾਹਿਬ ’ਚ ਰਹਿਤ ਮਰਿਆਦਾ ਨੂੰ ਲੈ ਕੇ ਗੁਰਦੁਆਰਾ ਕਮੇਟੀ ਤੇ ਸਿੱਖ ਜਥੇਬੰਦੀਆਂ ਆਹਮੋ-ਸਾਹਮਣੇ
ਨਿਹਾਲ ਸਿੰਘ ਵਾਲਾ/ਬਿਲਾਸਪੁਰ – ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਦੀਨਾ ਸਾਹਿਬ, ਖਾਈ, ਰੌਂਤਾ ਅਤੇ ਕਿਸ਼ਨਗੜ੍ਹ ਦੀ ਹੱਦ ਵਿਚ ਪੈਂਦੇ…
ਬਾਂਦੀਪੋਰਾ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ, ਦੋ ਜਵਾਨ ਗੰਭੀਰ ਜ਼ਖ਼ਮੀ
ਸ੍ਰੀਨਗਰ : ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਹੋ ਗਈ। ਇਸ ਮੁਕਾਬਲੇ ‘ਚ…
ਸੁਨਾਮ ਤੋਂ ਅਮਨ ਅਰੋੜਾ ਜੇਤੂ ਕਰਾਰ, ਵਰਕਰਾਂ ‘ਚ ਖੁਸ਼ੀ ਦੀ ਲਹਿਰ
ਸੁਨਾਮ ਹਲਕਾ 101, 10 ਮਾਰਚ (ਬਿਊਰੋ)- 8 ਰਾਊਂਡ ਤੋਂ ਬਾਅਦ ਆਮ ਆਦਮੀ ਪਾਰਟੀ ਅਮਨ ਅਰੋੜਾ 48098 , ਕਾਂਗਰਸ ਜਸਵਿੰਦਰ ਸਿੰਘ ਧੀਮਾਨ…