ਫਿਲੌਰ- ਜੰਮੂ ਤੋਂ ਸੰਗਰੂਰ ਜਾ ਰਿਹਾ ਸੇਬਾਂ ਨਾਲ ਭਰਿਆ ਟਰੱਕ ਜੇ.ਕੇ.02.ਏ.ਕੇ.3495 ਬੀਤੀ ਰਾਤ ਫਿਲੌਰ ਨੇੜੇ ਪਿੰਡ ਖੈਹਿਰਾ ਦੇ ਫਲਾਈ ਓਵਰ ਤੋਂ ਬੇਕਾਬੂ ਹੋ ਕੇ ਹੇਠਾਂ ਡਿੱਗ ਪਿਆ। ਜਿਸ ਕਾਰਨ ਟਰੱਕ ਵਿੱਚ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਟਰੱਕ ਅਤੇ ਲੱਦੇ ਹੋਏ ਸੇਬਾਂ ਨੂੰ ਨੁਕਸਾਨ ਪੁੱਜਾ। ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਆਪਣੇ ਸਾਥੀਆਂ ਨਾਲ ਮੌਕੇ ‘ਤੇ ਪੁੱਜੇ ਅਤੇ ਜ਼ਖਮੀਆਂ ਨੂੰ ਟਰੱਕ ‘ਚੋਂ ਬਾਹਰ ਕੱਢ ਕੇ ਮੁੱਢਲੀ ਸਹਾਇਤਾ ਦਿੱਤੀ। ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋਇਆ ਦੱਸਿਆ ਜਾ ਰਿਹਾ ਹੈ। ਥਾਣਾ ਫਿਲੌਰ ਦੇ ਥਾਣੇਦਾਰ ਸੁਭਾਸ਼ ਚੰਦਰ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਕਰਾਉਣ ਦੇ ਯਤਨ ਜਾਰੀ ਹਨ।
ਫਿਲੌਰ ਨੇੜੇ ਟਰੱਕ ਡਰਾਈਵਰ ਨੂੰ ਨੀਂਦ ਆਉਣ ਕਾਰਨ ਸੇਬਾਂ ਨਾਲ ਭਰਿਆ ਟਰੱਕ ਪਲਟਿਆ- ਦੋ ਜ਼ਖ਼ਮੀ
