ਸੋਨੀਪਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਾਂਗਰਸ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜੇਕਰ ਪਾਰਟੀ ਗਲਤੀ ਨਾਲ ਵੀ ਸੱਤਾ ’ਚ ਆ ਗਈ ਤਾਂ ਸੂਬੇ ਨੂੰ ਤਬਾਹ ਕਰ ਦੇਵੇਗੀ। 5 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਜ਼ਿਲ੍ਹੇ ਦੇ ਗੋਹਾਨਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਨੂੰ ਵੋਟ ਦੇਣ ਦਾ ਮਤਲਬ ਹਰਿਆਣਾ ਦੀ ਸਥਿਰਤਾ ਅਤੇ ਵਿਕਾਸ ਨੂੰ ਦਾਅ ’ਤੇ ਲਾਉਣਾ ਹੈ। ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਜਿਵੇਂ-ਜਿਵੇਂ ਹਰਿਆਣਾ ਵਿਚ ਵੋਟਾਂ ਦਾ ਦਿਨ ਨੇੜੇ ਆ ਰਿਹਾ ਹੈ, ਭਾਜਪਾ ਲਈ ਸਮਰਥਨ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇ ਕਾਰਜਕਾਲ ਵਿੱਚ ਹਰਿਆਣਾ ਨੇ ਉਦਯੋਗ ਅਤੇ ਖੇਤੀ ਖੇਤਰ ਵਿੱਚ ਚੋਟੀ ਦੇ ਰਾਜਾਂ ਵਿੱਚ ਥਾਂ ਬਣਾਈ ਹੈ। ਉਨ੍ਹਾਂ ਕਿਹਾ ਕਿ ਅੱਜ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਭਾਰਤ ’ਚ ਫੈਕਟਰੀਆਂ ਲਗਾਉਣ ’ਚ ਦਿਲਚਸਪੀ ਦਿਖਾ ਰਹੀਆਂ ਹਨ।
Related Posts
ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦਾ ਅੱਜ 51ਵਾਂ ਦਿਨ
ਹੈਦਰਾਬਾਦ, 28 ਅਕਤੂਬਰ-ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦਾ ਅੱਜ 51ਵਾਂ ਦਿਨ ਹੈ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ‘ਭਾਰਤ…
ਪੰਜਾਬ ‘ਚ ਸਿਆਸੀ ਖਹਿਬਾਜ਼ੀ ਕਾਰਨ ਆਗੂਆਂ ‘ਤੇ ਦਰਜ ਹੋਏ 437 ਝੂਠੇ ਕੇਸ, ਜਾਂਚ ਰਿਪੋਰਟ ‘ਚ ਖ਼ੁਲਾਸਾ
ਚੰਡੀਗੜ੍ਹ, 4 ਅਪ੍ਰੈਲ (ਬਿਊਰੋ)- ਪੰਜਾਬ ‘ਚ ਸਿਆਸੀ ਖਹਿਬਾਜ਼ੀ ਦੇ ਕਾਰਨ ਕਰੀਬ 437 ਆਗੂਆਂ ਖ਼ਿਲਾਫ਼ ਝੂਠੇ ਕੇਸ ਦਰਜ ਹੋਏ ਹਨ। ਇਸ…
ਜਹਾਜ਼ ਰਾਹੀਂ ਤੀਰਥ ਦਰਸ਼ਨ ਕਰਾਉਣ ਵਾਲਾ ਪਹਿਲਾ ਸੂਬਾ ਬਣਿਆ ਮੱਧ ਪ੍ਰਦੇਸ਼, 32 ਬਜ਼ੁਰਗਾਂ ਨੇ ਭਰੀ ਉੱਡਾਣ
ਭੋਪਾਲ- ਆਪਣੇ 18 ਸਾਲ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਸੀ. ਐੱਮ. ਸ਼ਿਵਰਾਜ ਸਿੰਘ ਚੌਹਾਨ ਹੁਣ ਤੱਕ ਬੱਸ, ਟਰੇਨ ਆਦਿ ਨੂੰ…