ਚੰਡੀਗੜ੍ਹ : ਸੂਬੇ ਵਿਚ ਝੋਨੇ ਦੀ ਵਾਢੀ ਦਾ ਸੀਜ਼ਨ ਹਾਲੇ ਪੂਰੀ ਤਰ੍ਹਾਂ ਨਾਲ ਸ਼ੁਰੂ ਵੀ ਨਹੀਂ ਹੋਇਆ ਹੈ ਪਰ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਪਿਛਲੇ ਸਾਲ ਦੇ ਮੁਕਾਬਲੇ ਨੌਂ ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਅਜਿਹੇ ਵਿਚ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੇ ਸਾਰੇ ਯਤਨ ਨਾਕਾਮ ਸਾਬਤ ਹੋ ਰਹੇ ਹਨ। ਇਸ ਸਾਲ ਸਰਕਾਰ ਲਈ ਚੁਣੌਤੀ ਵੀ ਵੱਧ ਕਿਉਂਕਿ ਇਸ ਸਾਲ ਝੋਨੇ ਦਾ ਰਕਬਾ ਵੀ ਵੱਧ ਹੈ। ਇਸ ਵਾਰ ਪੰਜਾਬ ਵਿਚ 132 ਲੱਖ ਹੈਕਟੇਅਰ ਵਿਚ ਝੋਨੇ ਦੀ ਬਿਜਾਈ ਹੋਈ ਹੈ ਜਦਕਿ ਪਿਛਲੇ ਵਰ੍ਹੇ 131 ਲੱਖ ਹੈਕਟੇਅਰ ਵਿਚ ਝੋਨਾ ਲਾਇਆ ਗਿਆ ਸੀ। ਸੂਬੇ ਵਿਚ ਹਾਲੇ ਝੋਨੇ ਦੀ ਅਗੇਤੀ ਫ਼ਸਲ ਦੀ ਵਾਢੀ ਸ਼ੁਰੂ ਹੋਈ ਹੈ ਅਤੇ ਹੁਣ ਤੱਕ ਪਿਛਲੇ ਸਾਲ ਦੇ ਅੱਠ ਕੇਸਾਂ ਦੇ ਮੁਕਾਬਲੇ 23 ਸਤੰਬਰ ਤੱਕ 69 ਮਾਮਲੇ ਪਰਾਲੀ ਸਾੜਨ ਦੇ ਸਾਹਮਣੇ ਆ ਚੁੱਕੇ ਹਨ। ਅਜਿਹੇ ਵਿਚ ਝੋਨੇ ਦੀ ਵਾਢੀ ’ਚ ਤੇਜ਼ੀ ਆਉਂਦਿਆਂ ਹੀ ਇਹ ਮਾਮਲੇ ਹੋਰ ਵਧਣੇ ਤੈਅ ਮੰਨੇ ਜਾ ਰਹੇ ਹਨ।
Related Posts
ਫਿਲੌਰ ਨੇੜੇ ਵਾਪਰੇ ਗੋਲੀਕਾਂਡ ਮਾਮਲੇ ‘ਚ ਤਿੰਨ ਗੈਂਗਸਟਰ ਕਾਬੂ, ਪੁੱਛਗਿੱਛ ਦੌਰਾਨ ਹੋ ਸਕਦੇ ਹਨ ਅਹਿਮ ਖੁਲਾਸੇ
ਕਪੂਰਥਲਾ : ਫਗਵਾੜਾ ਪੁਲਿਸ ਵਲੋਂ ਹਥਿਆਰ ਦਿਖਾ ਕੇ ਗੱਡੀ ਖੋਹਣ ਵਾਲੇ ਲੁਟੇਰਿਆਂ ਵਿਰੁੱਧ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਵਲੋਂ ਉਨ੍ਹਾਂ…
ਐਮੀ ਵਿਰਕ ਦੇ ਮੁੱਦੇ ਨੂੰ ਭੜਕਾਉਣਾ ਨਹੀਂ ਚਾਹੀਦਾ : ਜਗਜੀਤ ਸਿੰਘ ਡੱਲੇਵਾਲ
ਮਲੋਟ, 27 ਅਗਸਤ (ਦਲਜੀਤ ਸਿੰਘ)- ਮਲੋਟ ਦੀ ਨਵੀਂ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਕਿਸਾਨ ਮਹਾਂ ਰੈਲੀ ਦੌਰਾਨ ਪੁੱਜੇ ਭਾਰਤੀ…
ਮੁੜ ਪੰਜਾਬ ਦੀ ਰਾਜਨੀਤੀ ‘ਚ ਪ੍ਰਤਾਪ ਸਿੰਘ ਬਾਜਵਾ, ਕਾਦੀਆਂ ਤੋਂ ਭਰਿਆ ਨਾਮਜ਼ਦਗੀ ਪੱਤਰ
ਗੁਰਦਾਸਪੁਰ, 29 ਜਨਵਰੀ (ਬਿਊਰੋ)- ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਨਾਮਜ਼ਦਗੀ ਪੱਤਰ ਦਾਖਿਲ…