ਕਿਸਾਨਾਂ ਨਾਲ ਬੈਠਕ ਕਰ ਅਗਲੀ ਕਾਰਵਾਈ ਦਾ ਹੋਵੇਗਾ ਫ਼ੈਸਲਾ : ਰਾਕੇਸ਼ ਟਿਕੈਤ

rakesh/nawanpunjab.com

ਕਰਨਾਲ, 8 ਸਤੰਬਰ (ਦਲਜੀਤ ਸਿੰਘ)- ਕਰਨਾਲ ਵਿਚ ਕਿਸਾਨਾਂ ਦੀ ਮਹਾਪੰਚਾਇਤ ਚੱਲ ਰਹੀ ਹੈ . ਕਰਨਾਲ ਵਿਚ ਮੌਜੂਦ ਬੀ.ਕੇ.ਯੂ. ਦੇ ਨੇਤਾ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਐੱਸ.ਡੀ.ਐਮ. ਦੀ ਪਿਛਲੀ ਕਾਰਵਾਈ ਦਾ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਇਕ ਬੈਠਕ ਕਰਾਂਗੇ ਤਾਂ ਜੋ ਅਸੀਂ ਆਪਣੀ ਅਗਲੀ ਕਾਰਵਾਈ ਬਾਰੇ ਫ਼ੈਸਲਾ ਕਰ ਸਕੀਏ। ਜ਼ਿਕਰਯੋਗ ਹੈ ਕਿ ਕਿਸਾਨ ਮਿੰਨੀ ਸਕੱਤਰੇਤ ਦਾ ਘਿਰਾਓ ਕਰ ਕੇ ਬੈਠੇ ਹੋਏ ਹਨ ਙ

Leave a Reply

Your email address will not be published. Required fields are marked *