ਲਖਨਊ: ਈਡੀ ਨੇ ਸਾਬਕਾ ਆਈਏਐੱਸ ਅਧਿਕਾਰੀ ਮੋਹਿੰਦਰ ਸਿੰਘ ਤੇ ਹੈਸਿੰਡਾ ਪ੍ਰਾਜੈਕਟ ਪ੍ਰਾਈਵੇਟ ਲਿਮਟਿਡ ਕੰਪਨੀ (ਐੱਚਪੀਪੀਐੱਲ) ਦੇ ਡਾਇਰੈਕਟਰਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਦੌਰਾਨ 42.56 ਕਰੋੜ ਰੁਪਏ ਦੇ ਹੀਰੇ, ਜੇਵਰਾਤ ਤੇ ਨਕਦੀ ਜ਼ਬਤ ਕਰਨ ਦੇ ਨਾਲ ਹੀ ਵੱਡੀ ਗਿਣਤੀ ’ਚ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਕੀਤੇ ਹਨ। ਇਸ ਵਿਚ 85 ਲੱਖ ਰੁਪਏ ਦੀ ਨਕਦੀ ਸ਼ਾਮਲ ਹੈ। ਮੋਹਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੋਂ 5.26 ਕਰੋੜ ਰੁਪਏ ਕੀਮਤ ਦਾ ਇਕ ਹੀਰਾ ਬਰਾਮਦ ਹੋਇਾ ਹੈ। ਕੰਪਨੀ ਦੇ ਡਾਇਰੈਕਟਰਾਂ ਦੇ ਛੇ ਬੈਂਕ ਲਾਕਰਾਂ ਦੀ ਜਾਣਕਾਰੀ ਵੀ ਮਿਲੀ ਹੈ। ਮੰਗਲਵਾਰ ਤੇ ਬੁੱਧਵਾਰ ਨੂੰ ਮੇਰਠ, ਦਿੱਲੀ, ਚੰਡੀਗੜ੍ਹ ਤੇ ਗੋਆ ਸਥਿਤ 12 ਟਿਕਾਣਿਆਂ ’ਤੇ ਕੀਤੀ ਗਈ ਛਾਣਬੀਣ ਦੇ ਬਾਅਦ ਈਡੀ ਨੇ ਸ਼ੁੱਕਰਵਾਰ ਨੂੰ ਜ਼ਬਤ ਕੀਤੀ ਗਈ ਜਾਇਦਾਦ ਦੀ ਜਾਣਕਾਰੀ ਸਾਂਝੀ ਕੀਤੀ।
Related Posts
ਜਥੇਦਾਰ ਦਾਦੂਵਾਲ ਦੀ ਕੈਪਟਨ ਨੂੰ ਆਤਮ ਚਿੰਤਨ ਕਰਨ ਦੀ ਸਲਾਹ, ਕਿਹਾ-ਬੇਅਦਬੀ ਦੇ ਦੋਸ਼ੀਆਂ ਨੂੰ ਦਿਓ ਸਜ਼ਾਵਾਂ
ਤਲਵੰਡੀ ਸਾਬੋ, 22 ਜੁਲਾਈ (ਦਲਜੀਤ ਸਿੰਘ)- ਪੰਜਾਬ ਦੇ ਦੂਜੀ ਵਾਰ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਅਤੇ ਪਾਰਟੀ…
ਰਾਘਵ ਚੱਢਾ ਦੇ ਵਲੋਂ ਰਾਜ ਪ੍ਰੀਸ਼ਦ ਦੇ ਮੈਂਬਰ ਵਜੋਂ ਚੁੱਕੀ ਗਈ ਸਹੁੰ
ਨਵੀਂ ਦਿੱਲੀ, 2 ਮਈ- ਰਾਘਵ ਚੱਢਾ ਦੇ ਵਲੋਂ ਰਾਜ ਪ੍ਰੀਸ਼ਦ ਦੇ ਮੈਂਬਰ ਵਜੋਂ ਸਹੁੰ ਚੁੱਕੀ ਗਈ ਹੈ | ਉਨ੍ਹਾਂ ਨੇ…
ਪੀ.ਸੀ.ਐਸ. ਅਫ਼ਸਰਾਂ ਨਾਲ ਹੁਣ ਕੋਈ ਮੀਟਿੰਗ ਨਹੀ- ਮੁੱਖ ਸਕੱਤਰ ਪੰਜਾਬ
ਚੰਡੀਗੜ੍ਹ, 11 ਜਨਵਰੀ- ਪੰਜਾਬ ਦੇ ਮੁੱਖ ਸਕੱਤਰ ਦੇ ਵਲੋਂ ਪੀ.ਸੀ.ਐਸ. ਅਫ਼ਸਰਾਂ ਦੀ ਹੜਤਾਲ ’ਤੇ ਹੁਣ ਸਖ਼ਤ ਨੋਟਿਸ ਜਾਰੀ ਕੀਤਾ ਹੈ।…