ਲਖਨਊ: ਈਡੀ ਨੇ ਸਾਬਕਾ ਆਈਏਐੱਸ ਅਧਿਕਾਰੀ ਮੋਹਿੰਦਰ ਸਿੰਘ ਤੇ ਹੈਸਿੰਡਾ ਪ੍ਰਾਜੈਕਟ ਪ੍ਰਾਈਵੇਟ ਲਿਮਟਿਡ ਕੰਪਨੀ (ਐੱਚਪੀਪੀਐੱਲ) ਦੇ ਡਾਇਰੈਕਟਰਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਦੌਰਾਨ 42.56 ਕਰੋੜ ਰੁਪਏ ਦੇ ਹੀਰੇ, ਜੇਵਰਾਤ ਤੇ ਨਕਦੀ ਜ਼ਬਤ ਕਰਨ ਦੇ ਨਾਲ ਹੀ ਵੱਡੀ ਗਿਣਤੀ ’ਚ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਕੀਤੇ ਹਨ। ਇਸ ਵਿਚ 85 ਲੱਖ ਰੁਪਏ ਦੀ ਨਕਦੀ ਸ਼ਾਮਲ ਹੈ। ਮੋਹਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੋਂ 5.26 ਕਰੋੜ ਰੁਪਏ ਕੀਮਤ ਦਾ ਇਕ ਹੀਰਾ ਬਰਾਮਦ ਹੋਇਾ ਹੈ। ਕੰਪਨੀ ਦੇ ਡਾਇਰੈਕਟਰਾਂ ਦੇ ਛੇ ਬੈਂਕ ਲਾਕਰਾਂ ਦੀ ਜਾਣਕਾਰੀ ਵੀ ਮਿਲੀ ਹੈ। ਮੰਗਲਵਾਰ ਤੇ ਬੁੱਧਵਾਰ ਨੂੰ ਮੇਰਠ, ਦਿੱਲੀ, ਚੰਡੀਗੜ੍ਹ ਤੇ ਗੋਆ ਸਥਿਤ 12 ਟਿਕਾਣਿਆਂ ’ਤੇ ਕੀਤੀ ਗਈ ਛਾਣਬੀਣ ਦੇ ਬਾਅਦ ਈਡੀ ਨੇ ਸ਼ੁੱਕਰਵਾਰ ਨੂੰ ਜ਼ਬਤ ਕੀਤੀ ਗਈ ਜਾਇਦਾਦ ਦੀ ਜਾਣਕਾਰੀ ਸਾਂਝੀ ਕੀਤੀ।
ਰਿਟਾਇਰਡ IAS ਦੇ ਘਰੋਂ ਮਿਲੇ ਕਰੋੜਾਂ ਦੇ ਹੀਰੇ-ਜਵਾਹਰਾਤ, ਕਾਲੇ ਧਨ ਦੀ ਜਾਇਦਾਦ ਦੇਖ ਈਡੀ ਦੇ ਅਧਿਕਾਰੀ ਵੀ ਰਹਿ ਗਏ ਹੈਰਾਨ!
