ਚੰਦਰਯਾਨ – 4 ਮਿਸ਼ਨ ਦੀ ਸਭ ਤੋਂ ਵੱਡੀ ਚੁਣੌਤੀ, ISRO ਮੁਖੀ ਨੇ ਕੀਤਾ ਖ਼ੁਲਾਸਾ; ਦੱਸਿਆ ਕਦੋਂ ਲਾਂਚ ਹੋਵੇਗਾ Gaganyaan

ਬੈਂਗਲੁਰੂ : ਚੰਦਰਯਾਨ-4 ਮਿਸ਼ਨ ਨੂੰ ਕੈਬਨਿਟ ਤੋਂ ਮਨਜ਼ੂਰੀ ਮਿਲ ਗਈ ਹੈ। ਇਸ ਮਿਸ਼ਨ ਨੂੰ ਪੂਰਾ ਹੋਣ ਵਿੱਚ ਘੱਟੋ-ਘੱਟ 36 ਮਹੀਨੇ ਲੱਗਣਗੇ। ਸਰਕਾਰ ਨੇ ਮਿਸ਼ਨ ਲਈ 2104.06 ਕਰੋੜ ਰੁਪਏ ਦੇ ਫੰਡ ਮੁਹੱਈਆ ਕਰਵਾਏ ਹਨ। ਚੰਦਰਯਾਨ-4 ਮਿਸ਼ਨ ਅਤੇ ਗਗਨਯਾਨ ਮਿਸ਼ਨ ਬਾਰੇ ਇਸਰੋ ਦੇ ਮੁਖੀ ਡਾ. ਸੋਮਨਾਥ ਨੇ ਕੁਝ ਜਾਣਕਾਰੀ ਸਾਂਝੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਚੰਦਰਯਾਨ 4 ਦੀ ਇੰਜੀਨੀਅਰਿੰਗ ਪੂਰੀ ਹੋ ਚੁੱਕੀ ਹੈ। ਸਾਨੂੰ ਕੈਬਨਿਟ ਤੋਂ ਮਨਜ਼ੂਰੀ ਮਿਲ ਗਈ ਹੈ। ਇਸ ਦੀ ਪ੍ਰਵਾਨਗੀ ਲਈ ਕਈ ਪਰਤਾਂ ਵਿੱਚੋਂ ਲੰਘਣਾ ਪਵੇਗਾ। ਚੰਦਰਯਾਨ 3 ਮਿਸ਼ਨ ਦਾ ਟੀਚਾ ਸਿਰਫ਼ ਚੰਦਰਮਾ ‘ਤੇ ਜਾਣਾ ਅਤੇ ਨਰਮੀ ਨਾਲ ਉਤਰਨਾ ਸੀ ਇਸ ਲਈ ਹੁਣ ਚੰਦਰਮਾ ਤੋਂ ਵਾਪਸ ਆਉਣਾ ਇਕ ਹੋਰ ਚੁਣੌਤੀ ਹੈ। ਚੰਦਰਯਾਨ 4 ਮਿਸ਼ਨ ਵਿੱਚ ਉਪਗ੍ਰਹਿ ਦਾ ਕੁੱਲ ਆਕਾਰ ਲਗਪਗ ਦੁੱਗਣਾ ਹੋ ਜਾਵੇਗਾ। ਇਸ ਸੈਟੇਲਾਈਟ ਵਿੱਚ ਪੈਂਟ ਮਾਡਿਊਲ ਹੋਵੇਗਾ।

Leave a Reply

Your email address will not be published. Required fields are marked *