ਲੁਧਿਆਣਾ : ਪੰਜਾਬ ਵਿਚ ਅਗਲੇ ਛੇ ਦਿਨਾਂ ਤੱਕ ਕਈ ਥਾਵਾਂ ’ਤੇ ਬੱਦਲ ਛਾਏ ਰਹਿਣਗੇ ਅਤੇ ਕੁਝ ਥਾਵਾਂ ’ਤੇ ਹਲਕੀ ਵਰਖ਼ਾ ਵੀ ਹੋਵੇਗੀ। ਬੁੱਧਵਾਰ ਨੂੰ ਵੀ ਕਈ ਥਾਵਾਂ ’ਤੇ ਹਲਕੀ ਬੂੰਦਾਂਬਾਂਦੀ ਹੋਈ। ਬਠਿੰਡਾ ਵਿਚ ਦਿਨ ਦਾ ਤਾਪਮਾਨ ਸਭ ਤੋਂ ਵੱਧ 37.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਤੋਂ 1.7 ਡਿਗਰੀ ਵੱਧ ਹੈ। ਰਾਤ ਦਾ ਸਭ ਤੋਂ ਘੱਟ ਤਾਪਮਾਨ ਰੂਪਨਗਰ ਵਿਚ 23.2 ਡਿਗਰੀ ਰਿਹਾ। ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਅੰਮ੍ਰਿਤਸਰ ਵਿਚ ਦਿਨ ਦਾ ਤਾਪਮਾਨ 34.8 ਡਿਗਰੀ, ਲੁਧਿਆਣਾ ਵਿਚ 35.3 ਡਿਗਰੀ, ਗੁਰਦਾਸਪੁਰ ਵਿਚ 35.0 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਅਗਲੇ ਛੇ ਦਿਨ ਤਾਪਮਾਨ ਵਿਚ ਕਿਸੇ ਨਾ ਕਿਸੇ ਤਰ੍ਹਾਂ ਦਾ ਖ਼ਾਸ ਬਦਲਾਅ ਨਹੀਂ ਆਵੇਗਾ।
Related Posts
ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਰਵਨੀਤ ਬਿੱਟੂ ਨੂੰ ਹਰਿਆਣਾ ਤੋਂ ਰਾਜ ਸਭਾ ਭੇਜਣ ਦੀ ਤਿਆਰੀ
ਚੰਡੀਗੜ੍ਹ : ਭਾਜਪਾ ਹਰਿਆਣਾ ਵਿੱਚ ਰੇਲ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਸਿੱਖ ਚਿਹਰੇ ਵਜੋਂ ਸਥਾਪਤ…
ਪੰਜਾਬ ਵਜ਼ਾਰਤ ਦੀ ਅਹਿਮ ਬੈਠਕ 18 ਮਈ ਨੂੰ, ਮੁੱਖ ਮੁੱਦਿਆਂ ‘ਤੇ ਹੋਵੇਗਾ ਵਿਚਾਰ-ਵਟਾਂਦਰਾ
ਚੰਡੀਗੜ੍ਹ, 10 ਮਈ – ਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ 18 ਮਈ ਦਿਨ ਬੁੱਧਵਾਰ ਨੂੰ ਹੋਣ ਜਾ ਰਹੀ ਹੈ। ਇਹ ਮੀਟਿੰਗ…
ਦਿੱਲੀ-NCR ਤੇ ਉੱਤਰਾਖੰਡ ‘ਚ ਭੂਚਾਲ ਦੇ ਝਟਕੇ, ਨੇਪਾਲ ‘ਚ ਵੀ ਹਿੱਲੀ ਧਰਤੀ, 5.2 ਸੀ ਤੀਬਰਤਾ
ਨਵੀਂ ਦਿੱਲੀ : ਦਿੱਲੀ ਐੱਨਸੀਆਰ ‘ਚ ਬੁੱਧਵਾਰ ਦੁਪਹਿਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇੰਦਰ ਨੇਪਾਲ ਸੀ। ਰਿਕਟਰ…