ਲੁਧਿਆਣਾ : ਪੰਜਾਬ ਵਿਚ ਅਗਲੇ ਛੇ ਦਿਨਾਂ ਤੱਕ ਕਈ ਥਾਵਾਂ ’ਤੇ ਬੱਦਲ ਛਾਏ ਰਹਿਣਗੇ ਅਤੇ ਕੁਝ ਥਾਵਾਂ ’ਤੇ ਹਲਕੀ ਵਰਖ਼ਾ ਵੀ ਹੋਵੇਗੀ। ਬੁੱਧਵਾਰ ਨੂੰ ਵੀ ਕਈ ਥਾਵਾਂ ’ਤੇ ਹਲਕੀ ਬੂੰਦਾਂਬਾਂਦੀ ਹੋਈ। ਬਠਿੰਡਾ ਵਿਚ ਦਿਨ ਦਾ ਤਾਪਮਾਨ ਸਭ ਤੋਂ ਵੱਧ 37.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਤੋਂ 1.7 ਡਿਗਰੀ ਵੱਧ ਹੈ। ਰਾਤ ਦਾ ਸਭ ਤੋਂ ਘੱਟ ਤਾਪਮਾਨ ਰੂਪਨਗਰ ਵਿਚ 23.2 ਡਿਗਰੀ ਰਿਹਾ। ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਅੰਮ੍ਰਿਤਸਰ ਵਿਚ ਦਿਨ ਦਾ ਤਾਪਮਾਨ 34.8 ਡਿਗਰੀ, ਲੁਧਿਆਣਾ ਵਿਚ 35.3 ਡਿਗਰੀ, ਗੁਰਦਾਸਪੁਰ ਵਿਚ 35.0 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਅਗਲੇ ਛੇ ਦਿਨ ਤਾਪਮਾਨ ਵਿਚ ਕਿਸੇ ਨਾ ਕਿਸੇ ਤਰ੍ਹਾਂ ਦਾ ਖ਼ਾਸ ਬਦਲਾਅ ਨਹੀਂ ਆਵੇਗਾ।
Punjab Weather Update: ਸੂਬੇ ’ਚ ਅਗਲੇ ਛੇ ਦਿਨ ਕਈ ਜਗ੍ਹਾ ਹਲਕੀ ਵਰਖ਼ਾ ਦੇ ਆਸਾਰ
