ਜਲੰਧਰ: ਪੀਸੀਐੱਮਸੀ ਡਾਕਟਰ ਐਸੋਸੀਏਸ਼ਨ( PCMC Doctors Association) ਦੇ ਸੱਦੇ ’ਤੇ ਸਰਕਾਰੀ ਹਸਪਤਾਲਾਂ ’ਚ ਡਾਕਟਰ ਸ਼ਨਿਚਰਵਾਰ ਨੂੰ ਅੱਧੇ ਦਿਨ ਦੀ ਹੜਤਾਲ ’ਤੇ ਰਹਿਣਗੇ। ਇਹ ਫ਼ੈਸਲਾ ਸ਼ੁੱਕਰਵਾਰ ਦੇਰ ਰਾਤ ਤੱਕ ਚੱਲੀ ਐਸੋਸੀਏਸ਼ਨ ਦੀ ਬੈਠਕ ’ਚ ਲਿਆ ਗਿਆ। ਮੀਟਿੰਗ ’ਚ ਹੜਤਾਲ ਦੀ ਅਗਲੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ(Dr. Balbir Singh) ਨਾਲ ਸ਼ਨਿਚਰਵਾਰ ਦੁਪਹਿਰ 2 ਵਜੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਜਾਵੇਗੀ। ਇਸ ਦੌਰਾਨ ਡਾਕਟਰਾਂ ਦੀ ਹੜਤਾਲ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਅੱਧਾ ਦਿਨ ਰਹੇਗੀ। ਮੀਟਿੰਗ ਦਾ ਨੋਟਿਸ ਸਿਹਤ ਵਿਭਾਗ ਦੀ ਡਾਇਰੈਕਟਰ ਸਿਹਤ ਡਾ: ਹਤਿੰਦਰ ਕੌਰ ਵੱਲੋਂ ਭੇਜਿਆ ਗਿਆ ਹੈ।
Related Posts
ਪੰਜਾਬ ਵਿੱਚ ਅਗਲੇ ਮਹੀਨੇ ਹੋ ਸਕਦੀਆਂ ਨੇ ਪੰਚਾਇਤੀ ਚੋਣਾਂ
ਚੰਡੀਗੜ੍ਹ, ਪੰਜਾਬ ਸਰਕਾਰ ਹੁਣ ਅਕਤੂਬਰ ਮਹੀਨੇ ਪੰਚਾਇਤੀ ਚੋਣਾਂ ਕਰਾਉਣ ਦੇ ਰੌਂਅ ਵਿੱਚ ਜਾਪਦੀ ਹੈ। ਪਤਾ ਲੱਗਾ ਹੈ ਕਿ ਸੂਬਾ ਸਰਕਾਰ…
ਲਖੀਮਪੁਰ ਖੀਰੀ ਹਿੰਸਾ : ਐਸ.ਆਈ.ਟੀ. ਨੇ ਸੰਪਰਕ ਨੰਬਰ ਕੀਤੇ ਜਾਰੀ,ਗਵਾਹਾਂ ਨੂੰ ਬਿਆਨ ਦਰਜ ਕਰਵਾਉਣ ਦੀ ਅਪੀਲ
ਲਖਨਊ, 27 ਅਕਤੂਬਰ (ਦਲਜੀਤ ਸਿੰਘ)- ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿਚ ਐਸ.ਆਈ.ਟੀ. ਨੇ ਆਪਣੇ ਮੈਂਬਰਾਂ ਦੇ ਸੰਪਰਕ ਨੰਬਰ ਜਾਰੀ ਕੀਤੇ ਹਨ |…
ਕੜਾਕੇ ਦੀ ਠੰਢ ’ਚ ਨਹੀਂ ਘਟੀ ਆਸਥਾ, ਮਾਘੀ ਮੇਲੇ ਮੌਕੇ ਪਵਿੱਤਰ ਸਰੋਵਰ ’ਚ ਸੰਗਤ ਨੇ ਲਾਈ ਡੁੱਬਕੀ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਬਿਊਰੋ)- ਚਾਲੀ ਮੁਕਤਿਆਂ ਦੀ ਯਾਦ ਵਿੱਚ ਮਨਾਇਆ ਜਾਣ ਵਾਲਾ ਮੇਲਾ ਮਾਘੀ ਇਸ ਵਾਰ ਪੂਰੀ ਧਾਰਮਿਕ ਸ਼ਰਧਾ…