ਜਲੰਧਰ: ਪੀਸੀਐੱਮਸੀ ਡਾਕਟਰ ਐਸੋਸੀਏਸ਼ਨ( PCMC Doctors Association) ਦੇ ਸੱਦੇ ’ਤੇ ਸਰਕਾਰੀ ਹਸਪਤਾਲਾਂ ’ਚ ਡਾਕਟਰ ਸ਼ਨਿਚਰਵਾਰ ਨੂੰ ਅੱਧੇ ਦਿਨ ਦੀ ਹੜਤਾਲ ’ਤੇ ਰਹਿਣਗੇ। ਇਹ ਫ਼ੈਸਲਾ ਸ਼ੁੱਕਰਵਾਰ ਦੇਰ ਰਾਤ ਤੱਕ ਚੱਲੀ ਐਸੋਸੀਏਸ਼ਨ ਦੀ ਬੈਠਕ ’ਚ ਲਿਆ ਗਿਆ। ਮੀਟਿੰਗ ’ਚ ਹੜਤਾਲ ਦੀ ਅਗਲੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ(Dr. Balbir Singh) ਨਾਲ ਸ਼ਨਿਚਰਵਾਰ ਦੁਪਹਿਰ 2 ਵਜੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਜਾਵੇਗੀ। ਇਸ ਦੌਰਾਨ ਡਾਕਟਰਾਂ ਦੀ ਹੜਤਾਲ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਅੱਧਾ ਦਿਨ ਰਹੇਗੀ। ਮੀਟਿੰਗ ਦਾ ਨੋਟਿਸ ਸਿਹਤ ਵਿਭਾਗ ਦੀ ਡਾਇਰੈਕਟਰ ਸਿਹਤ ਡਾ: ਹਤਿੰਦਰ ਕੌਰ ਵੱਲੋਂ ਭੇਜਿਆ ਗਿਆ ਹੈ।
PCMC ਡਾਕਟਰ ਐਸੋਸੀਏਸ਼ਨ ਦੇ ਸੱਦੇ ’ਤੇ ਹੁਣ ਦੁਪਹਿਰ 11 ਤੋਂ 2 ਵਜੇ ਤੱਕ ਰਹੇਗੀ ਡਾਕਟਰਾਂ ਦੀ ਹੜਤਾਲ, ਮੀਟਿੰਗ ‘ਚ ਲਿਆ ਗਿਆ ਫੈਸਲਾ
