ਨਵੀਂ ਦਿੱਲੀ : ਵਿਦੇਸ਼ੀ ਦੌਰੇ ਦੌਰਾਨ ਰਾਹੁਲ ਗਾਂਧੀ ਨੇ RSS ਬਾਰੇ ਬੋਲਦੇ ਹੋਏ ਸਿੱਖਾਂ ਦੀ ਦਸਤਾਰ ਤੇ ਗੁਰਦੁਆਰਾ ਸਾਹਿਬ ਜਾਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ, ਜਿਸ ਨਾਲ ਸਿਆਸਤ ਗਰਮਾ ਗਈ ਹੈ। ਇਹਨਾਂ ਸ਼ਬਦਾਂ ਦੀ ਮਨਜਿੰਦਰ ਸਿਰਸਾ ਨੇ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਵਲੋਂ ਅੱਜ ਅਮਰੀਕਾ ਵਿਚ ਸਿੱਖਾਂ ਦੇ ਪ੍ਰਤੀ ਨਫ਼ਰਤ ਭਰੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ, ਮੈਂ ਉਸ ਦੀ ਸਖ਼ਤ ਸ਼ਬਦਾਂ ਵਿਚ ਨਿੱਦਾ ਕਰਦਾ ਹਾਂ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੇ ਅੰਦਰ ਸਿੱਖਾਂ ਦੀ ਦਸਤਾਰ ਤੇ ਕੜਾ ਸੁਰੱਖਿਅਤ ਨਹੀਂ। ਉਕਤ ਲੋਕ ਗੁਰਦੁਆਰਾ ਸਾਹਿਬ ਜਾ ਸਕਦੇ ਹਨ ਜਾਂ ਨਹੀਂ, ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਮੈਂ ਰਾਹੁਲ ਨੂੰ ਦੱਸਣਾ ਚਾਹੁੰਦਾ ਹਾ ਕਿ ਇਹ ਕੋਸ਼ਿਸ਼ਾਂ ਜ਼ਕਰੀਆ ਖਾਨ, ਔਰੰਗਜ਼ੇਬ, ਅਬਦਾਲੀ, ਗੋਰਿਆ ਤੋਂ ਲੈ ਕੇ ਕਾਂਗਰਸ ਤੱਕ ਸਾਰਿਆਂ ਨੇ ਕੀਤੀਆਂ ਹਨ।
Related Posts
ਪੰਜਾਬ ਦੇ ਇਨ੍ਹਾਂ ਸਕੂਲਾਂ ਵਿਚ ਲਗਾਤਾਰ ਦੋ ਛੁੱਟੀਆਂ, ਨੋਟੀਫਿਕੇਸ਼ਨ ਜਾਰੀ
ਸੰਗਰੂਰ : ਪੰਜਾਬ ਦੇ ਬਰਨਾਲਾ ਜ਼ਿਲ੍ਹੇ ਵਿਚ 14 ਅਕਤੂਬਰ ਨੂੰ ਉਨ੍ਹਾਂ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਜਿੱਥੇ…
ਪਰਗਟ ਸਿੰਘ ਦਾ ਵੱਡਾ ਐਲਾਨ, ਨਵੀਂ ਸਰਕਾਰ ਬਣਨ ਤੋਂ ਪਹਿਲਾਂ 36 ਹਜ਼ਾਰ ਮੁਲਾਜ਼ਮ ਹੋਣਗੇ ਪੱਕੇ, ਕੈਪਟਨ ਨੂੰ ਦਿੱਤਾ ਚੈਲੇਂਜ
ਜਲੰਧਰ, 19 ਜਨਵਰੀ (ਬਿਊਰੋ)- ਪੰਜਾਬ ਵਿੱਚ ਚੋਣਾਂ ਦਾ ਮਾਹੌਲ ਭਖਿਆ ਹੋਇਆ ਹੈ ਤਾਂ ਇਸੇ ਵਿਚਾਲੇ ਕੈਬਨਿਟ ਮੰਤਰੀ ਅਤੇ ਜਲੰਧਰ ਕੈਂਟ…
CM Mann ਨੇ ਪੰਜਾਬ ਨੂੰ ਦੇਸ਼ ਦੇ ਡਿਜੀਟਲ ਹੱਬ ਵਜੋਂ ਉਭਾਰਨ ਦਾ ਲਿਆ ਅਹਿਦ, ਟੈਲੀਪਰਫਾਰਮੈਂਸ ਗਰੁੱਪ ਦੇ CEO ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ…