ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਦੋ ਦੱਖਣਪੂਰਬੀ ਏਸ਼ੀਆਈ ਮੁਲਕਾਂ ਬਰੂਨੇਈ ਦਾਰੁੱਸਲਾਮ ਅਤੇ ਸਿੰਗਾਪੁਰ ਦੇ ਤਿੰਨ-ਰੋਜ਼ਾ ਦੌਰੇ ਉਤੇ ਰਵਾਨਾ ਹੋ ਗਏ। ਉਹ 3 ਤੋਂ 5 ਸਤੰਬਰ ਤੱਕ ਪਹਿਲਾਂ ਬਰੂਨੇਈ ਦਾਰੁੱਸਲਾਮ ਅਤੇ ਫਿਰ ਸਿੰਗਾਪੁਰ ਜਾਣਗੇ।
ਮੋਦੀ 3 ਅਤੇ 4 ਸਤੰਬਰ ਨੂੰ ਸੁਲਤਾਨ ਹਾਜੀ ਹਸਨਲ ਬੋਲਕੀਆਹ ਦੇ ਸੱਦੇ ਉਤੇ ਬਰੂਨੇਈ ਦਾ ਦੌਰਾ ਕਰਨਗੇ। ਇਸ ਪਿੱਛੋਂ ਪ੍ਰਧਾਨ ਮੰਤਰੀ ਮੋਦੀ ਆਪਣੇ ਸਿੰਗਾਪੁਰੀ ਹਮਰੁਤਬਾ ਲਾਰੈਂਸ ਵੋਂਗ ਦੇ ਸੱਦੇ ਉਤੇ ਸਿੰਗਾਪੁਰ ਜਾਣਗੇ।