ਨਵੀਂ ਦਿੱਲੀ, 27 ਜੁਲਾਈ (ਦਲਜੀਤ ਸਿੰਘ)- ਰਾਜ ਸਭਾ ਵਿਚ ਸਰਕਾਰ ਅਤੇ ਵਿਰੋਧੀ ਧਿਰਾਂ ਵਿਚਾਲੇ ਤਕਰਾਰ ਬਰਕਰਾਰ ਰਹੀ। ਅੱਜ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਵੱਲੋਂ ਰੌਲੇ ਰੱਪੇ ਕਾਰਨ ਸਦਨ ਦੀ ਕਾਰਵਾਈ ਬਾਅਦ ਦੁਪਹਿਰ 2 ਵਜੇ ਤੱਕ ਲਈ ਮੁੜ ਮੁਲਤਵੀ ਕੀਤੀ ਗਈ। ਇਸ ਤੋਂ ਬਾਅਦ ਰੌਲਾ ਜਾਰੀ ਰਹਿਣ ਕਾਰਨ ਸਦਨ ਬਾਅਦ ਦੁਪਹਿਰ 3 ਵਜੇ ਤੱਕ ਉਠਾਅ ਦਿੱਤਾ ਗਿਆ। ਇਸ ਤੋਂ ਬਾਅਦ ਸਦਨ ਸ਼ਾਮ ਚਾਰ ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਸਾਰੇ ਦਿਨ ਲਈ ਉਠਆ ਦਿੱਤੀ ਗਈ।ਸਵੇਰੇ ਸਦਨ ਦੀ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਮੁੜ ਦੁਪਹਿਰ 12 ਵਜੇ ਮੁੜ ਜੁੜੀ ਪਰ ਹਾਲਾਤ ਪਹਿਲਾਂ ਵਰਗੇ ਰਹੇ ਤੇ ਇਸ ਨੂੰ ਬਾਅਦ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ।
ਇਸ ਦੌਰਾਨ ਪੈਗਾਸਸ ਤੇ ਕੁੱਝ ਹੋਰ ਮਸਲਿਆਂ ‘ਤੇ ਵਿਰੋਧੀ ਧਿਰ ਦੀ ਨਾਰਾਜ਼ਗੀ ਕਾਰਨ ਅੱਜ ਲੋਕ ਸਭਾ ਦੀ ਕਰਵਾਈ ਤਿੰਨ ਵਾਰ ਮੁਲਤਵੀ ਹੋਣ ਤੋਂ ਮਗਰੋਂ ਬਾਅਦ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਬਾਅਦ ਦੁਪਹਿਰ ਤਿੰਨ ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਹਾਲਾਤ ਨਾ ਸੁਧਰਨ ਕਾਰਨ ਕਾਰਵਾਈ 3.30 ਵਜੇ ਤੱਕ ਉਠਾਅ ਦਿੱਤੀ ਗਈ। ਇਸ ਤੋਂ ਬਾਅਦ ਸਦਨ ਸ਼ਾਮ ਚਾਰ ਵਜੇ ਤੱਕ ਉਠਾਇਆ ਗਿਆ। ਇਸ ਮਗਰੋਂ ਵੀ ਹਾਲਾਤ ਨਾ ਸੁਧਰਨਾ ਕਰਨ ਸਦਨ ਸਾਢੇ ਚਾਰ ਵਜੇ ਤੱਕ ਉਠਆ ਦਿੱਤਾ ਗਿਆ। ਇਸ ਮਗਰੋਂ ਸਦਨ ਸਾਰੇ ਦਿਨ ਲਈ ਉਠਆ ਦਿੱਤਾ ਗਿਆ।