ਲੁਸਾਨ, ਜੈਵਲਿਨ ਥਰੋਅ ਦੇ ਸਟਾਰ ਭਾਰਤੀ ਖਿਡਾਰੀ ਨੀਰਜ ਚੋਪੜਾ ਇੱਥੇ ਡਾਇਮੰਡ ਲੀਗ ਅਥਲੈਟਿਕਸ ਵਿੱਚ ਆਪਣੀ ਆਖਰੀ ਕੋਸ਼ਿਸ਼ ਵਿੱਚ 89.49 ਮੀਟਰ ਥਰੋਅ ਕਰਕੇ ਸਰਵੋਤਮ ਪ੍ਰਦਰਸ਼ਨ ਨਾਲ ਦੂਜੇ ਸਥਾਨ ’ਤੇ ਰਿਹਾ। ਪੈਰਿਸ ਓਲੰਪਿਕ ‘ਚ ਚਾਂਦੀ ਦਾ ਤਮਗਾ ਜਿੱਤਣ ਵਾਲਾ 26 ਸਾਲਾ ਖਿਡਾਰਨ ਚੌਥੇ ਦੌਰ ਤੱਕ ਚੌਥੇ ਸਥਾਨ ‘ਤੇ ਚੱਲ ਰਹੀ ਸੀ। ਉਸ ਨੇ ਪੰਜਵੀਂ ਕੋਸ਼ਿਸ਼ ਵਿੱਚ 85.58 ਮੀਟਰ ਜੈਵਲਿਨ ਸੁੱਟਿਆ। ਨੀਰਜ ਨੇ ਅੰਤਿਮ ਕੋਸ਼ਿਸ਼ ਵਿੱਚ 89.49 ਮੀਟਰ ਜੈਵਲਿਨ ਸੁੱਟਿਆ, ਜੋ ਪੈਰਿਸ ਓਲੰਪਿਕ ਦੇ 89.45 ਮੀਟਰ ਤੋਂ ਥੋੜ੍ਹਾ ਬਿਹਤਰ ਹੈ। ਨੀਰਜ ਨੂੰ ਛੇਵੀਂ ਕੋਸ਼ਿਸ਼ ਤੋਂ ਪਹਿਲਾਂ ਹੀ ਬਾਹਰ ਹੋਣ ਦਾ ਖ਼ਤਰਾ ਸੀ ਪਰ ਪੰਜਵੀਂ ਕੋਸ਼ਿਸ਼ ਵਿੱਚ ਬਿਹਤਰ ਪ੍ਰਦਰਸ਼ਨ ਕਾਰਨ ਉਹ ਮੁਕਾਬਲੇ ਵਿੱਚ ਰਿਹਾ। ਸਿਰਫ਼ ਪਹਿਲੀਆਂ ਪੰਜ ਕੋਸ਼ਿਸ਼ਾਂ ਵਿੱਚ ਸਿਖਰਲੇ ਤਿੰਨਾਂ ਵਿੱਚ ਰਹਿਣ ਵਾਲੇ ਖਿਡਾਰੀਆਂ ਨੂੰ ਅੰਤਿਮ ਕੋਸ਼ਿਸ਼ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਦੋ ਵਾਰ ਦੇ ਵਿਸ਼ਵ ਚੈਂਪੀਅਨ ਅਤੇ ਪੈਰਿਸ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਦੂਜੇ ਦੌਰ ਵਿੱਚ 90.61 ਮੀਟਰ ਦੀ ਕੋਸ਼ਿਸ਼ ਨਾਲ ਪਹਿਲੇ ਸਥਾਨ ‘ਤੇ ਤੇ ਜਰਮਨੀ ਦਾ ਜੂਲੀਅਨ ਵੈਬਰ 87.08 ਮੀਟਰ ਨਾਲ ਤੀਜੇ ਸਥਾਨ ‘ਤੇ ਰਿਹਾ।
Related Posts
ਟੋਕੀਓ ਓਲੰਪਿਕ: ਭਾਰਤ ਦਾ ਇਕ ਹੋਰ ਮੈਡਲ ਪੱਕਾ, ਫਾਈਨਲ ’ਚ ਪਹੁੰਚੇ ਪਹਿਲਵਾਨ ਰਵੀ ਦਹੀਆ
ਟੋਕੀਓ, 4 ਅਗਸਤ (ਦਲਜੀਤ ਸਿੰਘ)- ਪਹਿਲਵਾਨ ਰਵੀ ਕੁਮਾਰ ਦਹੀਆ ਕੁਸ਼ਤੀ ਮੁਕਾਬਲੇ (57 ਕਿੱਲੋਗਰਾਮ ਫ੍ਰੀਸਟਾਈਲ ਸੈਮੀਫਾਈਨਲ) ਵਿਚ ਜਿੱਤ ਗਏ ਹਨ ਅਤੇ…
ਦੱਖਣੀ ਅਫਰੀਕਾ ਤੇ ਆਸਟ੍ਰੇਲੀਆ ਮੈਚ ‘ਚ ਮੀਂਹ ਨੇ ਪਾਈ ਰੁਕਾਵਟ, ਰੁਕੀ ਖੇਡ
ਸਪੋਰਟਸ ਡੈਸਕ- ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ ਦੂਜਾ ਅਤੇ ਆਖਰੀ ਸੈਮੀਫਾਈਨਲ ਮੈਚ ਕੋਲਕਾਤਾ ਦੇ ਈਡਨ…
ਨੀਰਜ ਚੋਪੜਾ ਨੇ ਫਾਈਨਲ ‘ਚ ਮਾਰੀ ਐਂਟਰੀ
ਸਪੋਰਟਸ ਡੈਸਕ— ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਅਤੇ ਟੋਕੀਓ ਓਲੰਪਿਕ ਖੇਡਾਂ 2020 ‘ਚ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਨੇ…