ਲੁਸਾਨ, ਜੈਵਲਿਨ ਥਰੋਅ ਦੇ ਸਟਾਰ ਭਾਰਤੀ ਖਿਡਾਰੀ ਨੀਰਜ ਚੋਪੜਾ ਇੱਥੇ ਡਾਇਮੰਡ ਲੀਗ ਅਥਲੈਟਿਕਸ ਵਿੱਚ ਆਪਣੀ ਆਖਰੀ ਕੋਸ਼ਿਸ਼ ਵਿੱਚ 89.49 ਮੀਟਰ ਥਰੋਅ ਕਰਕੇ ਸਰਵੋਤਮ ਪ੍ਰਦਰਸ਼ਨ ਨਾਲ ਦੂਜੇ ਸਥਾਨ ’ਤੇ ਰਿਹਾ। ਪੈਰਿਸ ਓਲੰਪਿਕ ‘ਚ ਚਾਂਦੀ ਦਾ ਤਮਗਾ ਜਿੱਤਣ ਵਾਲਾ 26 ਸਾਲਾ ਖਿਡਾਰਨ ਚੌਥੇ ਦੌਰ ਤੱਕ ਚੌਥੇ ਸਥਾਨ ‘ਤੇ ਚੱਲ ਰਹੀ ਸੀ। ਉਸ ਨੇ ਪੰਜਵੀਂ ਕੋਸ਼ਿਸ਼ ਵਿੱਚ 85.58 ਮੀਟਰ ਜੈਵਲਿਨ ਸੁੱਟਿਆ। ਨੀਰਜ ਨੇ ਅੰਤਿਮ ਕੋਸ਼ਿਸ਼ ਵਿੱਚ 89.49 ਮੀਟਰ ਜੈਵਲਿਨ ਸੁੱਟਿਆ, ਜੋ ਪੈਰਿਸ ਓਲੰਪਿਕ ਦੇ 89.45 ਮੀਟਰ ਤੋਂ ਥੋੜ੍ਹਾ ਬਿਹਤਰ ਹੈ। ਨੀਰਜ ਨੂੰ ਛੇਵੀਂ ਕੋਸ਼ਿਸ਼ ਤੋਂ ਪਹਿਲਾਂ ਹੀ ਬਾਹਰ ਹੋਣ ਦਾ ਖ਼ਤਰਾ ਸੀ ਪਰ ਪੰਜਵੀਂ ਕੋਸ਼ਿਸ਼ ਵਿੱਚ ਬਿਹਤਰ ਪ੍ਰਦਰਸ਼ਨ ਕਾਰਨ ਉਹ ਮੁਕਾਬਲੇ ਵਿੱਚ ਰਿਹਾ। ਸਿਰਫ਼ ਪਹਿਲੀਆਂ ਪੰਜ ਕੋਸ਼ਿਸ਼ਾਂ ਵਿੱਚ ਸਿਖਰਲੇ ਤਿੰਨਾਂ ਵਿੱਚ ਰਹਿਣ ਵਾਲੇ ਖਿਡਾਰੀਆਂ ਨੂੰ ਅੰਤਿਮ ਕੋਸ਼ਿਸ਼ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਦੋ ਵਾਰ ਦੇ ਵਿਸ਼ਵ ਚੈਂਪੀਅਨ ਅਤੇ ਪੈਰਿਸ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਦੂਜੇ ਦੌਰ ਵਿੱਚ 90.61 ਮੀਟਰ ਦੀ ਕੋਸ਼ਿਸ਼ ਨਾਲ ਪਹਿਲੇ ਸਥਾਨ ‘ਤੇ ਤੇ ਜਰਮਨੀ ਦਾ ਜੂਲੀਅਨ ਵੈਬਰ 87.08 ਮੀਟਰ ਨਾਲ ਤੀਜੇ ਸਥਾਨ ‘ਤੇ ਰਿਹਾ।
Related Posts
ਵਿਸ਼ਵ ਕੱਪ ‘ਚ IND vs NZ ਦੌਰਾਨ Hotstar ਨੇ ਕਾਇਮ ਕੀਤਾ ਰਿਕਾਰਡ, ਇੰਨੇ ਕਰੋੜ ਲੋਕਾਂ ਨੇ ਵੇਖਿਆ ਮੁਕਾਬਲਾ
ਸਪੋਰਟਸ ਡੈਸਕ: ਡਿਜ਼ਨੀ ਦੀ ਵੀਡੀਓ ਸਟ੍ਰੀਮਿੰਗ ਸੇਵਾ Disney+ Hotstar ਨੇ 22 ਅਕਤੂਬਰ ਨੂੰ ICC ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਵਿਚ…
ਰੋਹਿਤ ਸ਼ਰਮਾ ਨੇ ਭਾਰਤ ਦੇ ਚੈਂਪੀਅਨ ਬਣਨ ਤੋਂ ਬਾਅਦ ਕਿਉਂ ਖਾਧੀ ਬਾਰਬਾਡੋਸ ਦੀ ਪਿੱਚ ਦੀ ਮਿੱਟੀ ? ਭਾਰਤੀ ਕਪਤਾਨ ਨੇ ਖੁਦ ਕੀਤਾ ਖੁਲਾਸਾ
ਨਵੀਂ ਦਿੱਲੀ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਮੈਚ ਵਿੱਚ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ।…
ਟੋਕੀਓ ਓਲੰਪਿਕ: ਭਾਰਤ ਦਾ ਇਕ ਹੋਰ ਮੈਡਲ ਪੱਕਾ, ਫਾਈਨਲ ’ਚ ਪਹੁੰਚੇ ਪਹਿਲਵਾਨ ਰਵੀ ਦਹੀਆ
ਟੋਕੀਓ, 4 ਅਗਸਤ (ਦਲਜੀਤ ਸਿੰਘ)- ਪਹਿਲਵਾਨ ਰਵੀ ਕੁਮਾਰ ਦਹੀਆ ਕੁਸ਼ਤੀ ਮੁਕਾਬਲੇ (57 ਕਿੱਲੋਗਰਾਮ ਫ੍ਰੀਸਟਾਈਲ ਸੈਮੀਫਾਈਨਲ) ਵਿਚ ਜਿੱਤ ਗਏ ਹਨ ਅਤੇ…