ਜੈਤੋ : ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਓਲੰਪਿਕ ਖੇਡਾਂ ਪੈਰਿਸ ਵਿੱਚ ਮੈਡਲ ਜਿੱਤ ਕੇ ਆਉਣ ਵਾਲੇ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ 9.85 ਕਰੋੜ ਰੁਪਏ ਦੀ ਰਾਸ਼ੀ ਵੰਡ ਕੇ ਸਨਮਾਨਿਤ ਕੀਤਾ। ਮੌਕੇ ’ਤੇ ਹਾਜ਼ਰ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਪੈਰਾ ਓਲੰਪਿਕ ਖੇਡਾਂ ਪੈਰਿਸ ਵਿੱਚ 28 ਅਗਸਤ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ ਉਹਨਾਂ ਪੈਰਾ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੇ ਪੰਜਾਬ ਦੇ 3 ਖਿਡਾਰੀਆਂ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ(Bhagwant Mann) ਨੇ 15-15 ਲੱਖ ਰੁਪਏ ਦੀ ਰਾਸ਼ੀ ਖੇਡਾਂ ਦੀ ਤਿਆਰੀ ਲਈ ਖਿਡਾਰੀਆਂ ਦੇ ਖਾਤੇ ਵਿੱਚ ਜਮ੍ਹਾਂ ਕਰਵਾਈ, ਪੈਰਾ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ 15-15 ਲੱਖ ਰੁਪਏ ਹੋਰ, ਗੋਲਡ ਮੈਡਲ ਜੇਤੂ ਨੂੰ 3 ਕਰੋੜ ਰੁਪਏ, ਸਿਲਵਰ ਮੈਡਲ ਜੇਤੂ ਨੂੰ 2 ਕਰੋੜ ਰੁਪਏ ਅਤੇ ਤਾਂਬੇ ਦੇ ਮੈਡਲ ਜੇਤੂ ਨੂੰ 1 ਕਰੋੜ ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ।
Related Posts
ਨਹੀਂ ਰਹੇ ਓਲੰਪੀਅਨ ਵਰਿੰਦਰ ਸਿੰਘ
ਜਲੰਧਰ, 28 ਜੂਨ- ਓਲੰਪੀਅਨ ਵਰਿੰਦਰ ਸਿੰਘ ਦਾ ਅੱਜ ਜਲੰਧਰ ਵਿਖੇ ਦੇਹਾਂਤ ਹੋ ਗਿਆ। 16 ਮਈ 1947 ਨੂੰ ਜਨਮ ਲੈਣ ਵਾਲੇ…
ਭਾਜਪਾ ਆਈ.ਟੀ. ਅਤੇ ਸੋਸ਼ਲ ਮੀਡੀਆ ਸੈੱਲ, ਪੰਜਾਬ ਦੀ ਜਥੇਬੰਦਕ ਮੀਟਿੰਗ ਹੋਈ
ਚੰਡੀਗੜ੍ਹ 21 ਅਕਤੂਬਰ (ਦਲਜੀਤ ਸਿੰਘ)- ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਆਈ.ਟੀ ਪੰਜਾਬ ਅਤੇ ਸੋਸ਼ਲ ਮੀਡੀਆ ਦੀ ਇੱਕ ਵਿਸ਼ੇਸ਼ ਜਥੇਬੰਦਕ ਮੀਟਿੰਗ ਸੂਬਾ ਕਨਵੀਨਰ…
ਸਰਪੰਚੀ ਦੀਆਂ ਚੋਣਾਂ ਦੇ ਨਾਮਜ਼ਦਗੀ ਫਾਰਮ ਭਰਨ ਸਬੰਧੀ NOC ਨਾ ਮਿਲਣ ਕਾਰਨ ਬਠਿੰਡਾ-ਤਲਵੰਡੀ ਸਾਬੋ ਹਾਈਵੇ ਕੀਤਾ ਜਾਮ
ਤਲਵੰਡੀ ਸਾਬੋ: ਸਰਪੰਚੀ ਦੀਆਂ ਚੋਣਾਂ ਦੇ ਨਾਮਜ਼ਦਗੀ ਫਾਰਮ ਭਰਨ ਦੀ ਆਖਰੀ ਤਰੀਕ ਦੌਰਾਨ ਕਈ ਸਰਪੰਚੀ ਅਤੇ ਮੈਂਬਰੀ ਦੇ ਚਾਹਵਾਨਾਂ ਨੂੰ…