ਮੋਹਾਲੀ : ਮੋਹਾਲੀ ‘ਚ ਭਾਜਪਾ ਆਗੂ ਇਕ ਵਾਰ ਫਿਰ ਸਰਗਰਮ ਹੋਏ ਹਨ। ਇੱਥੇ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਲਈ ਵਰਕਸ਼ਾਪ ਦਾ ਆਗਾਜ਼ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਸਣੇ ਵੱਡੇ ਲੀਡਰ ਮੌਜੂਦ ਹਨ। ਭਾਜਪਾ ਪ੍ਰਧਾਨ ਨੇ ਕਿਹਾ ਕਿ ਹਰ 6 ਸਾਲ ਬਾਅਦ ਭਾਜਪਾ ਆਪਣੀ ਮੈਂਬਰਸ਼ਿਪ ਨਵੇਂ ਸਿਰ ਤੋਂ ਕਰਦੀ ਹੈ।
ਕੋਰੋਨਾ ਕਾਲ ‘ਚ ਇਹ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪੂਰੇ ਦੇਸ਼ ‘ਚ ਭਾਜਪਾ ਦੇ 18 ਕਰੋੜ ਮੈਂਬਰ ਸਨ। ਪਾਰਟੀ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਸੀ। ਇਸੇ ਟੀਚੇ ਨੂੰ ਪਾਰਟੀ ਵਲੋਂ ਹਾਸਲ ਕੀਤਾ ਜਾਵੇਗਾ।
ਜਾਖੜ ਨੇ ਕਿਹਾ ਕਿ ਇਹ ਮੁਹਿੰਮ ਇਕ ਸਤੰਬਰ ਨੂੰ ਸ਼ੁਰੂ ਹੋਣੀ ਹੈ ਪਰ ਇਸ ਦੀ ਰਸਮੀਂ ਸ਼ੁਰੂਆਤ ਅੱਜ ਹੋਈ ਹੈ। ਇਸ ਦੌਰਾਨ ਮੈਂਬਰਸ਼ਿਪ ਮੁਹਿੰਮ ਕਿਵੇਂ ਚਲਾਉਣੀ ਹੈ, ਕਿੰਨੇ ਲੋਕਾਂ ਨੂੰ ਇਸ ਨਾਲ ਜੋੜਨਾ ਹੈ, ਸਮੇਤ ਸਾਰੀਆਂ ਗੱਲਾਂ ‘ਤੇ ਮੰਥਨ ਚੱਲ ਰਿਹਾ ਹੈ।