ਜੰਮੂ, ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਉੱਚਾਈ ਵਾਲੇ ਇਲਾਕਿਆਂ ‘ਚ ਅਤਿਵਾਦੀਆਂ ਦੀ ਭਾਲ ਲਈ ਚੱਲ ਰਹੀ ਮੁਹਿੰਮ ‘ਚ ਅੱਜ ਥਲ ਸੈਨਾ ਦਾ ਕੈਪਟਨ ਸ਼ਹੀਦ ਹੋ ਗਿਆ ਤੇ ਇਸ ਦੌਰਾਨ ਚਾਰ ਅਤਿਵਾਦੀ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸ਼ਿਵਗੜ੍ਹ-ਅੱਸਾਰ ਪੱਟੀ ‘ਚ ਲੁਕੇ ਅਤਿਵਾਦੀਆਂ ਦੀ ਭਾਲ ਲਈ ਸੁਰੱਖਿਆ ਬਲਾਂ ਅਤੇ ਪੁਲੀਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਸਾਂਝੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਅਤੇ ਇਸ ਦੌਰਾਨ ਸੰਘਣੇ ਜੰਗਲੀ ਖੇਤਰ ‘ਚ ਦੋਵਾਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ। ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਹੋਈ ਇਸ ਗੋਲੀਬਾਰੀ ਵਿਚ ਆਮ ਨਾਗਰਿਕ ਵੀ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਚਾਰ ਖੂਨ ਨਾਲ ਲੱਥਪੱਥ ਬੈਗ ਬਰਾਮਦ ਕੀਤੇ ਗਏ ਹਨ। ਐੱਮ.-4 ਕਾਰਬਾਈਨ ਵੀ ਬਰਾਮਦ ਕੀਤੀ ਹੈ। ਅਤਿਵਾਦੀ ਅੱਸਾਰ ਵਿੱਚ ਨਦੀ ਦੇ ਕੰਢੇ ਲੁਕੇ ਹੋਏ ਹਨ।
Related Posts
ਫੁੱਲਾਂ ਵਾਂਗ ਸੰਭਾਲੇ ਸਹਿਜ ਦੇ ਫੁੱਲ ਚੁਗਦਿਆਂ ਧਾਹਾਂ ਮਾਰ ਰੋਇਆ ਪਰਿਵਾਰ, ਹਰ ਅੱਖ ਹੋਈ ਨਮ
ਲੁਧਿਆਣਾ : ਲੁਧਿਆਣਾ ‘ਚ ਵਾਪਰੀ ਮਾਸੂਮ ਸਹਿਜਪ੍ਰੀਤ ਦੇ ਕਤਲ ਦੀ ਘਟਨਾ ਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ।…
ਉੱਤਰ ਪ੍ਰਦੇਸ਼ ਦੇ ਸਾਬਕਾ ਰਾਜਪਾਲ ਵਿਰੁੱਧ ਦੇਸ਼ਧ੍ਰੋਹ ਦਾ ਕੇਸ ਦਰਜ, ਯੋਗੀ ਸਰਕਾਰ ‘ਤੇ ਕੀਤੀ ਸੀ ਅਪਮਾਨਜਨਕ ਟਿੱਪਣੀ
ਲਖਨਊ, 6 ਸਤੰਬਰ (ਦਲਜੀਤ ਸਿੰਘ)- ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ’ਚ ਸਾਬਕਾ ਰਾਜਪਾਲ ਅਜ਼ੀਜ਼ ਕੁਰੈਸ਼ੀ ਵਿਰੁੱਧ ਪ੍ਰਦੇਸ਼ ਸਰਕਾਰ ਦੇ ਵਿਰੋਧ ’ਚ…
ਇੰਡੀਗੋ ਨੇ ਸ਼ੁਰੂ ਕੀਤੀ ਇੰਦੌਰ-ਚੰਡੀਗੜ੍ਹ ਨਾਨ ਸਟਾਪ ਫਲਾਈਟ
ਚੰਡੀਗੜ੍ਹ, 1 ਨਵੰਬਰ, 2022: ਇੰਡੀਗੋ ਨੇ ਚੰਡੀਗੜ੍ਹ ਤੇ ਇੰਦੌਰ ਵਿਚਾਲੇ ਨਾਨ ਸਟਾਪ ਫਲਾਈਟ ਸ਼ੁਰੂ ਕੀਤੀ ਹੈ। ਅੱਜ ਇਸ ਸਬੰਧੀ ਕੇਂਦਰੀ…