ਦਰਿਆ ਸਤਲੁਜ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਲੋਕਾਂ ’ਚ ਸਹਿਮ

ਫ਼ਤਹਿਗੜ੍ਹ ਪੰਜਤੂਰ, ਨੀਮ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਸਦਕਾ ਦਰਿਆ ਸਤਲੁਜ ਵਿੱਚ ਪਾਣੀ ਦਾ ਪੱਧਰ ਫਿਰ ਤੋਂ ਵਧਣ ਲੱਗਾ ਹੈ ਜਿਸ ਦੇ ਚਲਦਿਆਂ ਦਰਿਆ ਦੇ ਆਲੇ ਦੁਆਲੇ ਵੱਸਦੇ ਪਿੰਡਾਂ ਦੇ ਲੋਕਾਂ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ। ਲੰਘੇ ਕੱਲ੍ਹ ਸਤਲੁਜ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਜਾਣ ਕਾਰਨ ਦਰਿਆ ਦਾ ਪਾਣੀ ਨੀਵੀਆਂ ਥਾਵਾਂ ਵਿੱਚ ਭਰ ਗਿਆ। ਇਸ ਨਾਲ ਕਾਸ਼ਤ ਕੀਤੀਆਂ ਸਬਜ਼ੀਆਂ, ਹਰਾ ਚਾਰਾ ਅਤੇ ਝੋਨੇ ਦੀ ਫਸਲ ਇੱਕ ਤਰ੍ਹਾਂ ਨਾਲ ਪਾਣੀ ਦੀ ਲਪੇਟ ਵਿੱਚ ਆ ਗਈਆਂ। ਦੂਜੇ ਪਾਸੇ ਫਲੱਡ ਕੰਟਰੋਲ ਰੂਮ ਦਫਤਰ ਧਰਮਕੋਟ ਦੇ ਇੰਚਾਰਜ ਕਾਨੂੰਗੋ ਬਲਜੀਤ ਸਿੰਘ ਨੇ ਦੱਸਿਆ ਕਿ ਲੰਘੇ ਕੱਲ ਸਤਲੁਜ ਵਿੱਚ ਪਾਣੀ ਦਾ ਪੱਧਰ ਬੇਸ਼ਕ ਵਧਿਆ ਹੈ ਲੇਕਿਨ ਖਤਰੇ ਵਾਲੀ ਅਜੇ ਕੋਈ ਗੱਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸੰਭਾਵੀ ਹੜ੍ਹਾਂ ਦੇ ਟਾਕਰੇ ਲਈ ਸਰਕਾਰ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ। ਹੜ੍ਹ ਰੋਕੂ ਟੀਮਾਂ ਪੂਰੀ ਮੁਸਤੈਦੀ ਨਾਲ ਸਤਲੁਜ ’ਤੇ ਨਜ਼ਰ ਰੱਖ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ਤੋਂ ਬਚਣ ਅਤੇ ਪ੍ਰਸ਼ਾਸਨ ਨਾਲ ਤਾਲਮੇਲ ਬਣਾ ਕੇ ਰੱਖਣ।

Leave a Reply

Your email address will not be published. Required fields are marked *