ਲੁਧਿਆਣਾ: ਲੁਧਿਆਣਾ ਪੁਲਿਸ ਨੇ 3 ਕਿੱਲੋ ਅਫੀਮ ਸਮੇਤ ਪਿੰਡ ਸਰੀਹ ਜਲੰਧਰ ਦੇ ਵਾਸੀ ਮਨਕੀਰਤ ਨੂੰ ਕਾਬੂ ਕੀਤਾ ਹੈl ਇਸ ਮਾਮਲੇ ਵਿਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਮੁਲਜ਼ਮ ਮਨਕੀਰਤ ਖਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ l ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫ਼ਸਰ ਅਮਰਜੀਤ ਸਿੰਘ ਨੇ ਦੱਸਿਆ ਕਿ ਚੈਕਿੰਗ ਦੇ ਸਬੰਧ ਵਿਚ ਪੁਲਿਸ ਪਾਰਟੀ ਝਾਂਡੇ ਕੱਟ ‘ਤੇ ਮੌਜੂਦ ਸੀ,ਇਸੇ ਦੌਰਾਨ ਪੁਲਿਸ ਨੇ ਸ਼ੱਕ ਦੀ ਬਿਨਾਹ ‘ਤੇ ਬੈਲੀਨੋ ਕਾਰ ਨੂੰ ਰੋਕ ਕੇ ਜਦ ਮਨਕੀਰਤ ਦੇ ਕਬਜ਼ੇ ਵਾਲੀ ਕਾਰ ਦੀ ਤਲਾਸ਼ੀ ਲਈ ਤਾਂ ਕਾਰ ‘ਚੋਂ 2 ਕਿੱਲੋ ਅਫੀਮ ਮਿਲੀ l ਪੁਲਿਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਉਸ ਦੇ ਘਰ ‘ਚੋਂ ਇਕ ਕਿੱਲੋ ਹੋਰ ਅਫੀਮ ਬਰਾਮਦ ਕੀਤੀ l ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ‘ਚੋਂ ਕੁੱਲ 3 ਕਿੱਲੋ ਅਫੀਮ ਬਰਾਮਦ ਕਰਕੇ ਉਸ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ l
Related Posts
ਅਕਾਲੀ ਦਲ ਦੇ ਕਲੇਸ਼ ‘ਤੇ ਖੁਲ੍ਹ ਕੇ ਬੋਲੇ ਰਾਜਾ ਵੜਿੰਗ, ਸੁਖਬੀਰ ਬਾਦਲ ‘ਤੇ ਬੋਲਿਆ ਵੱਡਾ ਹਮਲਾ
ਲੁਧਿਆਣਾ : ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾਂ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਖਬੀਰ ਸਿੰਘ ਬਾਦਲ ‘ਤੇ…
ਏਸ਼ੀਆਈ ਚੈਂਪੀਅਨਸ਼ਿਪ ‘ਚ ਤੀਰਅੰਦਾਜ਼ ਪ੍ਰਨੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਤਿਆ ਵਿਅਕਤੀਗਤ ਸੋਨ ਤਮਗਾ
ਬੈਂਕਾਕ- ਨਾਬਾਲਗ ਤੀਰਅੰਦਾਜ਼ ਪ੍ਰਨੀਤ ਕੌਰ ਨੇ ਵੀਰਵਾਰ ਨੂੰ ਇੱਥੇ ਏਸ਼ੀਆਈ ਚੈਂਪੀਅਨਸ਼ਿਪ ਵਿਚ ਚੋਟੀ ਦੀ ਭਾਰਤੀ ਕੰਪਾਊਂਡ ਤੀਰਅੰਦਾਜ਼ ਜੋਤੀ ਸੁਰੇਖਾ ਵੇਨਮ…
ਸਾਬਕਾ ਏਡੀਜੀਪੀ ਸੰਜੀਵ ਗੁਪਤਾ ਉੱਤੇ ਲੱਗੇ 50 ਕਰੋੜ ਦੀ ਜ਼ਮੀਨ ਹਡ਼ੱਪਣ ਦੀ ਕੋਸ਼ਿਸ਼ ਦੇ ਦੋਸ਼ !!
ਨੇੜਲੇ ਪਿੰਡ ਨਵਾਂ ਗਰਾਉਂ ਵਿਚ 7 ਏਕੜ ਜ਼ਮੀਨ ਉੱਤੇ ਸਾਬਕਾ ਪੁਲੀਸ ਅਧਿਕਾਰੀ ਸੰਜੀਵ ਗੁਪਤਾ ਆਪਣੇ ਗੁੰਡਿਆਂ ਨੂੰ ਲੈ ਕੇ ਨਾਜਾਇਜ਼…