ਨਵੀਂ ਦਿੱਲੀ : ਪੈਰਿਸ ਓਲੰਪਿਕ ਵਿੱਚ ਭਾਰਤ ਨੇ ਦੋ ਤਗਮੇ ਜਿੱਤੇ ਹਨ। ਇਹ ਦੋਵੇਂ ਤਗਮੇ ਸ਼ੂਟਿੰਗ ਵਿੱਚ ਆਏ ਹਨ। ਇਸ ਤੋਂ ਇਲਾਵਾ ਬੈਡਮਿੰਟਨ ਅਤੇ ਬਾਕਸਿੰਗ ‘ਚ ਵੀ ਮੈਡਲਾਂ ਦੀ ਉਮੀਦ ਹੈ। ਪੰਜਵੇਂ ਦਿਨ ਭਾਰਤ ਲਈ ਕੋਈ ਤਗਮਾ ਦੌਰ ਨਹੀਂ ਸੀ। ਭਾਰਤ ਕੋਲ ਛੇਵੇਂ ਦਿਨ ਨਿਸ਼ਾਨੇਬਾਜ਼ੀ ਵਿੱਚ ਇੱਕ ਹੋਰ ਤਮਗਾ ਜਿੱਤਣ ਦਾ ਮੌਕਾ ਹੈ। ਸਵਪਨਿਲ ਕੁਸਲੇ ਨੇ 50 ਮੀਟਰ 3 ਪੁਜ਼ੀਸ਼ਨ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ ਅਤੇ ਅੱਜ ਉਸ ਦੀਆਂ ਨਜ਼ਰਾਂ ਆਪਣਾ ਪਹਿਲਾ ਤਗ਼ਮਾ ਜਿੱਤਣ ’ਤੇ ਹੋਣਗੀਆਂ।
50 ਮੀਟਰ ਰਾਈਫਲ 3 ਪੁਜ਼ੀਸ਼ਨਾਂ ਪੁਰਸ਼ ਫਾਈਨਲ
ਭਾਰਤੀ ਨਿਸ਼ਾਨੇਬਾਜ਼ ਭਾਰਤੀ ਸਮੇਂ ਅਨੁਸਾਰ ਦੁਪਹਿਰ 1 ਵਜੇ ਤੋਂ ਆਪਣੀ ਕਿਸਮਤ ਅਜ਼ਮਾਉਣਗੇ। ਸਵਪਨਿਲ ਮੈਡਲ ਰਾਉਂਡ ਵਿੱਚ ਪਹੁੰਚ ਗਿਆ ਹੈ। ਸਿਫਤ ਅਤੇ ਅੰਜੁਮ 50 ਮੀਟਰ 3ਪੀ ਕੁਆਲੀਫਿਕੇਸ਼ਨ ਰਾਊਂਡ ਵਿੱਚ ਹੋਣਗੇ।
ਹਾਕੀ ਵਿੱਚ ਭਾਰਤ ਦਾ ਬੈਲਜੀਅਮ ਨਾਲ ਹੋਵੇਗਾ ਸਾਹਮਣਾ
ਭਾਰਤੀ ਹਾਕੀ ਟੀਮ ਅੱਜ ਪੂਲ-ਬੀ ਵਿੱਚ ਬੈਲਜੀਅਮ ਨਾਲ ਭਿੜੇਗੀ। ਭਾਰਤ ਪੂਲ-ਬੀ ‘ਚ ਸਿਖਰ ‘ਤੇ ਪਹੁੰਚਣ ਦੀ ਕੋਸ਼ਿਸ਼ ਕਰੇਗਾ। ਭਾਰਤ ਅਤੇ ਬੈਲਜੀਅਮ ਦੀਆਂ ਟੀਮਾਂ ਅਜੇ ਤੱਕ ਇੱਕ ਵੀ ਮੈਚ ਨਹੀਂ ਹਾਰੀਆਂ ਹਨ। ਭਾਰਤ ਨੇ ਇਕ ਡਰਾਅ ਦੇ ਨਾਲ ਦੋ ਮੈਚ ਖੇਡੇ ਹਨ। ਬੈਲਜੀਅਮ ਨੇ ਤਿੰਨੋਂ ਮੈਚ ਜਿੱਤੇ ਹਨ। ਟੋਕੀਓ ਓਲੰਪਿਕ ‘ਚ ਸੈਮੀਫਾਈਨਲ ‘ਚ ਭਾਰਤ ਦਾ ਸਾਹਮਣਾ ਬੈਲਜੀਅਮ ਨਾਲ ਸੀ। ਭਾਰਤ ਉਸ ਹਾਰ ਦਾ ਬਦਲਾ ਵੀ ਲੈਣਾ ਚਾਹੇਗਾ।