ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਬੁੱਧਵਾਰ ਨੂੰ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਬਿਆਨ ਕਰਦਿਆਂ ਕਿਹਾ ਕਿ ਸੂਬੇ ਦੇ ਬਹੁਤੇ ਸਹਿਕਾਰੀ ਅਦਾਰੇ ਘਾਟੇ ‘ਚ ਹਨ। ਸਿਰਫ਼ ਮੁਹਾਲੀ, ਲੁਧਿਆਣਾ ਤੇ ਅੰਮ੍ਰਿਤਸਰ ‘ਚ ਮਿਲਕ ਪਲਾਂਟ ਹੀ ਮੁਨਾਫ਼ੇ ‘ਚ ਹਨ। ਮਿਲਕ ਪਲਾਂਟਾਂ ‘ਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਹੋਇਆ ਹੈ। ਭ੍ਰਿਸ਼ਟ ਅਧਿਕਾਰੀਆਂ ਨੂੰ ਚੰਗੇ ਅਹੁਦਿਆਂ ‘ਤੇ ਤਰੱਕੀਆਂ ਮਿਲੀਆਂ ਹਨ। ਸਹਿਕਾਰੀ ਬਲਾਕ ਮਿੱਲਾਂ ਬੰਦ ਹੋ ਚੁੱਕੀਆਂ ਹਨ। ਸਹਿਕਾਰੀ ਜ਼ਮੀਨ ਗਿਰਵੀ ਰੱਖਣ ਵਾਲੇ ਬੈਂਕ ਵੀ ਘਾਟੇ ਵਿੱਚ ਹਨ। ਮਿਲਕਫੈੱਡ ਵਿੱਚ 10-12 ਕਰੋੜ ਰੁਪਏ ਦਾ ਘਪਲਾ ਹੋਇਆ ਸੀ। ਚੰਡੀਗੜ੍ਹ ਮਿਲਕ ਪਲਾਂਟ ਵਿੱਚ ਡੇਢ ਕਰੋੜ ਰੁਪਏ ਦਾ ਘਪਲਾ ਹੋਇਆ ਹੈ। ਮੁਹਾਲੀ ਮਿਲਕ ਪਲਾਂਟ ‘ਚ 1.68 ਕਰੋੜ ਰੁਪਏ ਦੀਆਂ ਟਰੇਆਂ ਗਾਇਬ ਹੋਈਆਂ ਹਨ।
ਬਲਬੀਰ ਸਿੰਘ ਰਾਜੇਵਾਲ ਨੇ ਕੀਤੀ ਪ੍ਰੈੱਸ ਕਾਨਫਰੰਸ, ਮੌਜੂਦਾ ਹਾਲਾਤ ‘ਤੇ ਘੇਰੀ ਪੰਜਾਬ ਸਰਕਾਰ
