ਰਾਘਵ ਚੱਢਾ ਖਿਲਾਫ਼ ਖ਼ਬਰ ਦਿਖਾਉਣ ‘ਤੇ YouTube Channel ਖਿਲਾਫ਼ ਮਾਮਲਾ ਦਰਜ

ਲੁਧਿਆਣਾ : ਆਮ ਆਦਮੀ ਪਾਰਟੀ (AAP Punjab) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਦੀ ਭਗੌੜੇ ਵਿਜੈ ਮਾਲਿਆ (Fugitive Vijay Malya) ਨਾਲ ਕਥਿਤ ਤੌਰ ‘ਤੇ ਤੁਲਨਾ ਕਰਨ ‘ਤੇ ਪੰਜਾਬ ਪੁਲਿਸ (Punjab Police) ਨੇ ਇਕ ਯੂ-ਟਿਊਬ ਚੈਨਲ ਖਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਹ ਐਫਆਈਆਰ ਪੰਜਾਬ ਪੁਲਿਸ ਨੇ ਲੁਧਿਆਣਾ ਜ਼ਿਲ੍ਹੇ ਦੇ ਥਾਣਾ ਸ਼ਿਮਲਾਪੁਰੀ ਵਿਖੇ ਦਰਜ ਕੀਤਾ ਹੈ।

ਲੁਧਿਆਣਾ ਦੇ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਕਿਹਾ ਹੈ ਕਿ ਇਹ ਐਫਆਈਆਰ ਲੁਧਿਆਣਾ ਤੋਂ ‘ਆਪ’ ਲੋਕ ਸਭਾ ਉਮੀਦਵਾਰ ਅਸ਼ੋਕ ਪੱਪੀ ਪਰਾਸ਼ਰ ਦੇ ਪੁੱਤਰ ਵਿਕਾਸ ਪਰਾਸ਼ਰ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ। ਰਿਪੋਰਟ ਮੁਤਾਬਕ ਐਫਆਈਆਰ ‘ਚ ਕਿਹਾ ਗਿਆ ਹੈ ਕਿ ਕੈਪੀਟਲ ਟੀਵੀ ਨਾਂ ਦੇ ਯੂਟਿਊਬ ਚੈਨਲ ਯੂਟਿਊਬ ਚੈਨਲ ਨੇ ਰਾਘਵ ਚੱਢਾ ਖ਼ਿਲਾਫ਼ ਇਤਰਾਜ਼ਯੋਗ ਵੀਡੀਓ ਚਲਾਈ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਯੂ-ਟਿਊਬ ਚੈਨਲ ‘ਤੇ ਦਿੱਲੀ ਸ਼ਰਾਬ ਘੁਟਾਲੇ ਸਬੰਧੀ ਗਲਤ ਜਾਣਕਾਰੀ ਸਾਂਝੀ ਕਰਨ ਤੇ ਲੋਕਾਂ ਨੂੰ ਗੁੰਮਰਾਹਕੁੰਨ ਖਬਰਾਂ ਦੇਣ ਦਾ ਦੋਸ਼ ਹੈ।

Leave a Reply

Your email address will not be published. Required fields are marked *