ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਬੁੱਧਵਾਰ ਨੂੰ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਬਿਆਨ ਕਰਦਿਆਂ ਕਿਹਾ ਕਿ ਸੂਬੇ ਦੇ ਬਹੁਤੇ ਸਹਿਕਾਰੀ ਅਦਾਰੇ ਘਾਟੇ ‘ਚ ਹਨ। ਸਿਰਫ਼ ਮੁਹਾਲੀ, ਲੁਧਿਆਣਾ ਤੇ ਅੰਮ੍ਰਿਤਸਰ ‘ਚ ਮਿਲਕ ਪਲਾਂਟ ਹੀ ਮੁਨਾਫ਼ੇ ‘ਚ ਹਨ। ਮਿਲਕ ਪਲਾਂਟਾਂ ‘ਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਹੋਇਆ ਹੈ। ਭ੍ਰਿਸ਼ਟ ਅਧਿਕਾਰੀਆਂ ਨੂੰ ਚੰਗੇ ਅਹੁਦਿਆਂ ‘ਤੇ ਤਰੱਕੀਆਂ ਮਿਲੀਆਂ ਹਨ। ਸਹਿਕਾਰੀ ਬਲਾਕ ਮਿੱਲਾਂ ਬੰਦ ਹੋ ਚੁੱਕੀਆਂ ਹਨ। ਸਹਿਕਾਰੀ ਜ਼ਮੀਨ ਗਿਰਵੀ ਰੱਖਣ ਵਾਲੇ ਬੈਂਕ ਵੀ ਘਾਟੇ ਵਿੱਚ ਹਨ। ਮਿਲਕਫੈੱਡ ਵਿੱਚ 10-12 ਕਰੋੜ ਰੁਪਏ ਦਾ ਘਪਲਾ ਹੋਇਆ ਸੀ। ਚੰਡੀਗੜ੍ਹ ਮਿਲਕ ਪਲਾਂਟ ਵਿੱਚ ਡੇਢ ਕਰੋੜ ਰੁਪਏ ਦਾ ਘਪਲਾ ਹੋਇਆ ਹੈ। ਮੁਹਾਲੀ ਮਿਲਕ ਪਲਾਂਟ ‘ਚ 1.68 ਕਰੋੜ ਰੁਪਏ ਦੀਆਂ ਟਰੇਆਂ ਗਾਇਬ ਹੋਈਆਂ ਹਨ।
Related Posts
ਹਰਿਆਣਾ ਦੇ ਮੁੱਖ ਮੰਤਰੀ ਸੈਣੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ l ਸੂਚਨਾ…
ਹਾਥਰਸ ਤਰਾਸਦੀ: ਮੁੱਖ ਸੇਵਾਦਾਰ ਅਤੇ ਹੋਰਾਂ ਖਿਲਾਫ ਕੇਸ ਦਰਜ
ਲਖਨਊ, ਹਾਥਰਸ ਜ਼ਿਲ੍ਹੇ ਦੇ ਸਿਕੰਦਰਰਾਓ ਵਿੱਚ ਸਤਿਸੰਗ ਦੌਰਾਨ ਭਗਦੜ ਮਚਣ ਤੇ 121 ਮੌਤਾਂ ਹੋਣ ਦੇ ਮਾਮਲੇ ਵਿੱਚ ਪੁਲੀਸ ਨੇ ਮੁੱਖ…
ਨਵੇਂ ਗਠਜੋੜ ਲਈ ਬਿਖੜੇ ਪੈਂਡੇ
ਆਪਣੇ ਰਾਜਨੀਤਕ ਸਫ਼ਰ ਦੀ ਸ਼ਤਾਬਦੀ ਪੂਰੀ ਕਰ ਚੁੱਕੇ ਸ਼੍ਰੋਮਣੀ ਅਕਾਲੀ ਦਲ ਦਾ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਹੋ ਗਿਆ ਹੈ…