ਪੈਰਿਸ, ਦੋ ਵਾਰ ਓਲੰਪਿਕ ਤਗ਼ਮਾ ਜੇਤੂ ਰਹੀ ਪੀਵੀ ਸਿੰਧੂ ਪੈਰਿਸ ਓਲੰਪਿਕ ਦੇ ਮਹਿਲਾ ਸਿੰਗਲ ਮੁਕਾਬਲੇ ਵਿਚ ਐਸਟੋਨੀਆ ਦੀ ਕ੍ਰਿਸਟੀਨ ਕੂਬਾ ਨੂੰ ਸਿੱਧੀ ਗੇਮ ਵਿਚ 21 .5, 21.10 ਨਾਲ ਹਰਾ ਕੇ ਨਾਕਆਉਟ ਦੌਰ ਵਿਚ ਪਹੁੰਚ ਗਈ ਹੈ। ਰੀਓ ਓਲੰਪਿਕ ‘ਚ ਚਾਂਦੀ ਅਤੇ ਟੋਕੀਓ ‘ਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਸਿੰਧੂ ਨੇ ਇਹ ਇਕਤਰਫ਼ਾ ਮੈਚ 34 ਮਿੰਟ ‘ਚ ਜਿੱਤ ਲਿਆ। ਇਸ ਤੋਂ ਪਹਿਲਾਂ ਗਰੁੱਪ ਐਮ ਦੇ ਆਖਰੀ ਮੈਚ ਵਿੱਚ ਉਸ ਨੇ ਮਾਲਦੀਵ ਦੀ ਫਾਤਿਮਾ ਅਬਦੁਲ ਰਜ਼ਾਕ ਨੂੰ 21.9, 21.6 ਨਾਲ ਹਰਾਇਆ ਸੀ।
Related Posts
ਦੂਜੇ ਟੈਸਟ ਦਾ ਦੂਜਾ ਦਿਨ: ਜੈਸਵਾਲ ਦਾ ਦੋਹਰਾ ਸੈਂਕੜਾ, ਇੰਗਲੈਂਡ ਖ਼ਿਲਾਫ਼ ਖ਼ਿਲਾਫ਼ ਭਾਰਤ ਪਹਿਲੀ ਪਾਰੀ ’ਚ 396 ਦੌੜਾਂ ’ਤੇ ਆਊਟ
ਵਿਸ਼ਾਖਾਪਟਨਮ, 3 ਫਰਵਰੀ –ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਲੜੀ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਅੱਜ ਭਾਰਤ ਪਹਿਲੀ ਪਾਰੀ ’ਚ…
ਕੈਮਰੂਨ ਤੇ ਸਰਬੀਆ ’ਚ ਮੈਚ ਡਰਾਅ
ਕਤਰ, 29 ਨਵੰਬਰ ਬਦਲਵੇਂ ਖਿਡਾਰੀ ਵਿਨਸੈਂਟ ਅਬੂਬਾਕਰ ਦੇ ਇਕ ਗੋਲ ਤੇ ਦੂਜਾ ਗੋਲ ਕਰਨ ਵਿੱਚ ਕੀਤੀ ਮਦਦ ਸਦਕਾ ਕੈਮਰੂਨ ਦੀ…
ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਵਲੋਂ ਅਸਤੀਫ਼ਾ
ਭੁਵਨੇਸ਼ਵਰ, 30 ਜਨਵਰੀ-ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਵਿਸ਼ਵ ਕੱਪ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਹੈ…