ਚੈਟੋਰੋਕਸ (ਫਰਾਂਸ), ਪੈਰਿਸ ਓਲੰਪਿਕ ‘ਚ ਹਿੱਸਾ ਲੈਣ ਵਾਲੇ ਭਾਰਤ ਦੇ ਇਕਲੌਤੇ ਰੋਇੰਗ ਖਿਡਾਰੀ ਬਲਰਾਜ ਪੰਵਾਰ ਪੁਰਸ਼ ਸਿੰਗਲ ਸਕਲ ਈਵੈਂਟ ਦੀ ਹੀਟ (ਸ਼ੁਰੂਆਤੀ ਦੌੜ) ਵਿਚ ਚੌਥੇ ਸਥਾਨ ‘ਤੇ ਰਿਹਾ ਹੈ ਜਿਸ ਉਪਰੰਤ ਇਹ ਖਿਡਾਰੀ ਹੁਣ ਰੈਪੇਚੇਜ ਵਿਚ ਹਿੱਸਾ ਲਵੇਗਾ। 25 ਸਾਲਾ ਬਲਰਾਜ ਨੇ 7.11 ਮਿੰਟ ਦਾ ਸਮਾਂ ਲਿਆ। ਰੈਪੇਚੇਜ ਦੇ ਜ਼ਰੀਏ ਬਲਰਾਜ ਨੂੰ ਸੈਮੀਫਾਈਨਲ ਜਾਂ ਫਾਈਨਲ ‘ਚ ਜਗ੍ਹਾ ਬਣਾਉਣ ਦਾ ਦੂਜਾ ਮੌਕਾ ਮਿਲੇਗਾ। ਜ਼ਿਕਰਯੋਗ ਹੈ ਕਿ ਬਲਰਾਜ ਚੀਨ ਵਿੱਚ 2022 ਏਸ਼ੀਅਨ ਖੇਡਾਂ ਦੌਰਾਨ ਚੌਥੇ ਸਥਾਨ ‘ਤੇ ਰਿਹਾ ਸੀ ਅਤੇ ਅਤੇ ਕੋਰੀਆ ਵਿੱਚ ਏਸ਼ੀਅਨ ਅਤੇ ਓਸ਼ੀਆਨੀਆ ਓਲੰਪਿਕ ਕੁਆਲੀਫਿਕੇਸ਼ਨ ਰੈਗਟਾ ਵਿੱਚ ਕਾਂਸੀ ਦਾ ਤਗਮਾ ਜਿੱਤ ਚੁੱਕਿਆ ਹੈ।
Related Posts
ਭਾਰਤ ਨੇ ਪਾਕਿ ਨੂੰ ਦਿੱਤਾ ਦੂਜਾ ਝਟਕਾ, ਇਮਾਮ-ਉਲ-ਹੱਕ ਹੋਏ ਆਊਟ
ਸਪੋਰਟਸ ਡੈਸਕ- ਭਾਰਤ ਅਤੇ ਪਾਕਿਸਤਾਨ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 12ਵਾਂ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ…
Asian Games Womens T20I Final : ਭਾਰਤ ਨੇ ਸ਼੍ਰੀਲੰਕਾ ਨੂੰ 19 ਦੌੜਾਂ ਨਾਲ ਹਰਾ ਕੇ ਜਿੱਤਿਆ ਸੋਨ ਤਮਗਾ
ਸਪੋਰਟਸ ਡੈਸਕ- ਏਸ਼ੀਆਈ ਖੇਡਾਂ ਦੇ ਕ੍ਰਿਕਟ ਦੇ ਟੀ20 ਫਾਰਮੈਟ ਦਾ ਫਾਈਨਲ ਮੁਕਾਬਲਾ ਭਾਰਤ ਤੇ ਸ਼੍ਰੀਲੰਕਾ ਦੀਆਂ ਮਹਿਲਾ ਟੀਮਾਂ ਦਰਮਿਆਨ ਖੇਡਿਆ…
ਡਿਸਕਸ ਥ੍ਰੋਅ ਫਾਈਨਲਸ ’ਚ ਛੇਵੇਂ ਸਥਾਨ ’ਤੇ ਰਹੀ ਕਮਲਪ੍ਰੀਤ ਕੌਰ, ਇਤਿਹਾਸ ਰਚਣ ਤੋਂ ਖੁੰਝੀ
ਟੋਕੀਓ, 2 ਅਗਸਤ (ਦਲਜੀਤ ਸਿੰਘ)- ਡਿਸਕਸ ਥ੍ਰੋਅ ਫਾਈਨਲ ’ਚ ਭਾਰਤ ਹੱਥ ਨਿਰਾਸ਼ਾ ਲੱਗੀ। ਕਮਲਪ੍ਰੀਤ ਕੌਰ ਨੇ ਡਿਸਕਸ ਥ੍ਰੋਅ ਦੇ ਫਾਈਨਲ…