ਨਵੀਂ ਦਿੱਲੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਇੱਥੇ ਹੋ ਰਹੀ ਨੀਤੀ ਆਯੋਗ ਦੀ ਮੀਟਿੰਗ ਵਿੱਚੋਂ ਵਾਕਆਊਟ ਕਰ ਦਿੱਤਾ। ਜਿਵੇਂ ਹੀ ਉਨ੍ਹਾਂ ਬੋਲਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਬੋਲਣ ਤੋਂ ਰੋਕ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ 2024-25 ਲਈ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਸੂਬਿਆਂ ਨਾਲ ਵਿਤਕਰਾ ਕੀਤਾ ਗਿਆ ਹੈ। ਮੀਟਿੰਗ ’ਚੋਂ ਬਾਹਰ ਆਉਣ ਮਗਰੋਂ ਬੈਨਰਜੀ ਨੇ ਕਿਹਾ, ‘‘ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੂੰ ਬੋਲਣ ਲਈ 20 ਮਿੰਟ ਦਿੱਤੇ ਗਏ ਜਦਕਿ ਅਸਾਮ, ਗੋਆ, ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਨੂੰ ਬੋਲਣ ਲਈ 10-12 ਮਿੰਟ ਦਿੱਤੇ ਗਏ। ਮੈਨੂੰ ਪੰਜ ਮਿੰਟਾਂ ਬਾਅਦ ਹੀ ਬੋਲਣ ਤੋਂ ਰੋਕ ਦਿੱਤਾ ਗਿਆ। ਇਹ ਗਲਤ ਹੈ, ਇਸ ਵਾਸਤੇ ਮੈਂ ਮੀਟਿੰਗ ਦਾ ਬਾਈਕਾਟ ਕਰ ਕੇ ਬਾਹਰ ਆ ਗਈ। ਵਿਰੋਧੀ ਧਿਰ ਵੱਲੋਂ ਮੈਂ ਇਕੱਲੀ ਇੱਥੇ ਪਹੁੰਚੀ ਸੀ। ਮੈਂ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਕਿਉਂਕਿ ਸਹਿਕਾਰੀ ਸੰਘਵਾਦ ਮਜ਼ਬੂਤ ਹੋਣਾ ਚਾਹੀਦਾ ਹੈ। ਇੱਥੋਂ ਤੱਕ ਕਿ ਬਜਟ…ਇਹ ਸਿਆਸੀ ਬਜਟ ਹੈ ਤੇ ਵਿਤਕਰੇ ਵਾਲਾ ਬਜਟ ਹੈ। ਮੈਂ ਕਿਹਾ ਕਿ ਤੁਸੀਂ ਹੋਰ ਸੂਬਿਆਂ ਨਾਲ ਵਿਤਕਰਾ ਕਿਉਂ ਕਰ ਰਹੇ ਹੋ? ਨੀਤੀ ਆਯੋਗ ਕੋਲ ਕੋਈ ਵਿੱਤੀ ਤਾਕਤਾਂ ਹੀ ਨਹੀਂ ਹਨ, ਇਹ ਕਿਵੇਂ ਕੰਮ ਕਰੇਗਾ? ਇਸ ਨੂੰ ਵਿੱਤੀ ਤਾਕਤਾਂ ਦਿਓ ਜਾਂ ਫਿਰ ਯੋਜਨਾ ਕਮਿਸ਼ਨ ਨੂੰ ਵਾਪਸ ਲੈ ਕੇ ਆਓ।’
Related Posts
ਪਰਾਲੀ ਸਾੜਨ ਵਾਲੇ ਕਿਸਾਨਾਂ ‘ਤੇ ਕਾਰਵਾਈ ਕਰਨ ਗਏ ਅਧਿਕਾਰੀਆਂ ਨੂੰ ਕਿਸਾਨਾਂ ਨੇ ਪਾਇਆ ਘੇਰਾ
ਜਲਾਲਾਬਾਦ, 16 ਨਵੰਬਰ- ਜਲਾਲਾਬਾਦ ਦੇ ਚੱਕ ਖੁੜੰਜ (ਕਾਨਿਆ ਵਾਲੀ) ‘ਚ ਕਿਸਾਨਾਂ ਵਲੋਂ ਪੰਚਾਇਤ ਸੈਕਟਰੀ ਨੂੰ ਬੰਧਕ ਬਣਾਉਣ ਦਾ ਮਾਮਲਾ ਸਾਹਮਣੇ…
ਜਲੰਧਰ-ਪਠਾਨਕੋਟ ਹਾਈਵੇਅ ’ਤੇ ਤੜਕਸਾਰ ਵਾਪਰਿਆ ਸੜਕ ਹਾਦਸਾ, ਇਕ ਵਿਅਕਤੀ ਦੀ ਮੌਤ
ਟਾਂਡਾ ਉੜਮੁੜ੍ਹ, 11 ਜੁਲਾਈ (ਦਲਜੀਤ ਸਿੰਘ)- ਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ’ਤੇ ਪਿੰਡ ਕੁਰਾਲਾ ਨਜ਼ਦੀਕ ਅੱਜ ਸਵੇਰ ਇਕ ਸੜਕ ਹਾਦਸਾ ਵਾਪਰ ਜਾਣ…
ਕਿਸਾਨ ਫੇਰ ਰੇਲਵੇ ਟ੍ਰੇਕ ‘ਤੇ, 40 ਟ੍ਰੇਨਾਂ ਰੱਦ, ਜੰਮੂ ‘ਚ ਫਸੇ ਕਈ ਯਾਤਰੀ
ਚੰਡੀਗੜ੍ਹ, 21 ਅਗਸਤ (ਦਲਜੀਤ ਸਿੰਘ)- ਗੰਨਾ ਕਿਸਾਨਾਂ ਵੱਲੋਂ ਲਗਾਤਾਰ ਦੂਜੇ ਦਿਨ ਵਿਰੋਧ ਜਾਰੀ ਹੈ।ਕਿਸਾਨਾਂ ਨੇ ਅੰਮ੍ਰਿਤਸਰ-ਦਿੱਲੀ ਹਾਈਵੇਅ ਨੂੰ ਜਲੰਧਰ ਰਾਮਾ ਮੰਡੀ…