ਸੁਲਤਾਨਪੁਰ, ਕਾਂਗਰਸ ਆਗੂ ਰਾਹੁਲ ਗਾਂਧੀ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਸੁਣਵਾਈ ਲਈ ਅੱਜ ਇੱਥੋਂ ਦੀ ਐਮਪੀ-ਐਮਐਲਏ ਅਦਾਲਤ ਵਿੱਚ ਪੇਸ਼ ਹੋਏ। ਅਦਾਲਤ ਨੇ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ 12 ਅਗਸਤ ਨਿਰਧਾਰਿਤ ਕੀਤੀ ਹੈ ਤੇ ਉਸ ਵੇਲੇ ਪਟੀਸ਼ਨਰ ਦਾ ਬਿਆਨ ਦਰਜ ਕੀਤਾ ਜਾਵੇਗਾ। ਅਦਾਲਤੀ ਸੂਤਰਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਉਸ ਤਰੀਕ ’ਤੇ ਮੁੜ ਅਦਾਲਤ ਵਿਚ ਪੇਸ਼ ਹੋਣ ਦੀ ਲੋੜ ਨਹੀਂ ਹੈ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਭਿਸ਼ੇਕ ਸਿੰਘ ਰਾਣਾ ਨੇ ਦੱਸਿਆ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਦਾਲਤ ਵਿੱਚ ਪੇਸ਼ ਹੋਏ। ਸਥਾਨਕ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਜੈ ਮਿਸ਼ਰਾ ਨੇ 4 ਅਗਸਤ, 2018 ਨੂੰ ਉਸ ਵੇਲੇ ਦੇ ਭਾਜਪਾ ਪ੍ਰਧਾਨ ਅਤੇ ਮੌਜੂਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਕਥਿਤ ਇਤਰਾਜ਼ਯੋਗ ਟਿੱਪਣੀ ਕਰਨ ’ਤੇ ਗਾਂਧੀ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਅਦਾਲਤ ਨੇ 20 ਫਰਵਰੀ ਨੂੰ ਇਸ ਮਾਮਲੇ ਵਿੱਚ ਰਾਹੁਲ ਗਾਂਧੀ ਨੂੰ ਜ਼ਮਾਨਤ ਦੇ ਦਿੱਤੀ ਸੀ।
Related Posts
ਅਹਿਮ ਖ਼ਬਰ : ਹੁਣ ਚੰਨੀ ਸਰਕਾਰ ਵੇਲੇ ਦਾ ਖੇਡ ਕਿੱਟ ਘਪਲਾ ਆਇਆ ਸਾਹਮਣੇ!
ਚੰਡੀਗੜ੍ਹ- ਪੰਜਾਬ ‘ਚ ਪਿਛਲੀ ਚੰਨੀ ਸਰਕਾਰ ਦੇ ਸਮੇਂ ਦਾ ਖੇਡ ਕਿੱਟ ਘਪਲਾ ਸਾਹਮਣੇ ਆਇਆ ਹੈ। ਚੰਨੀ ਸਰਕਾਰ ਵੇਲੇ ਚੋਣ ਜ਼ਾਬਤਾ…
ਗੁਜਰਾਤ ਦੇ ਨਵਸਾਰੀ ‘ਚ ਬੱਸ ਤੇ ਕਾਰ ਦੀ ਟੱਕਰ, 9 ਦੀ ਮੌਤ, 15 ਜ਼ਖਮੀ
ਏਜੰਸੀ : ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਵਿੱਚ ਸ਼ਨਿਚਰਵਾਰ ਤੜਕੇ ਇੱਕ ਸਪੋਰਟਸ ਯੂਟੀਲਿਟੀ ਵਹੀਕਲ (ਐਸਯੂਵੀ) ਦੇ ਇੱਕ ਲਗਜ਼ਰੀ ਬੱਸ ਨਾਲ ਟਕਰਾ…
ਪੰਜਾਬ ‘ਚ ਦੋ ਹੋਰ ਟੋਲ ਪਲਾਜ਼ੇ ਬੰਦ, ਮਾਨ ਸਰਕਾਰ ਨੇ ਹੁਣ ਤੱਕ ਕੀਤੇ 18 ਟੋਲ ਪਲਾਜ਼ੇ ਬੰਦ
ਚੰਡੀਗੜ੍ਹ : ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਐਲਾਨ ਕੀਤਾ ਕਿ ਰਾਜ ਮਾਰਗ…