ਏਜੰਸੀ : ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਵਿੱਚ ਸ਼ਨਿਚਰਵਾਰ ਤੜਕੇ ਇੱਕ ਸਪੋਰਟਸ ਯੂਟੀਲਿਟੀ ਵਹੀਕਲ (ਐਸਯੂਵੀ) ਦੇ ਇੱਕ ਲਗਜ਼ਰੀ ਬੱਸ ਨਾਲ ਟਕਰਾ ਜਾਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 15 ਹੋਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ‘ਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਘਟਨਾ ਨੈਸ਼ਨਲ ਹਾਈਵੇਅ ਨੰਬਰ 48 ‘ਤੇ ਵੇਸਮਾ ਪਿੰਡ ਨੇੜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਬੱਸ ਡਰਾਈਵਰ ਨੂੰ ਚੱਲਦੀ ਗੱਡੀ ਵਿੱਚ ਹੀ ਦਿਲ ਦਾ ਦੌਰਾ ਪਿਆ। ਇਸ ਕਾਰਨ ਉਹ ਵਾਹਨ ਤੋਂ ਕੰਟਰੋਲ ਗੁਆ ਬੈਠਾ ਅਤੇ ਕਾਰ ਨਾਲ ਟਕਰਾ ਗਿਆ।
ਗੁਜਰਾਤ ਦੇ ਨਵਸਾਰੀ ‘ਚ ਬੱਸ ਤੇ ਕਾਰ ਦੀ ਟੱਕਰ, 9 ਦੀ ਮੌਤ, 15 ਜ਼ਖਮੀ
