ਭਾਰਤ ਨੂੰ ਅਫਗਾਨਿਸਾਨ ‘ਚ ਤਾਲਿਬਾਨ ਕਬੂਲ, ਦੋਹਾ ‘ਚ ਮੀਟਿੰਗ ਦੌਰਾਨ ਵਧਾਇਆ ਦੋਸਤੀ ਦਾ ਹੱਥ

meeting/nawanpunjab.com

ਕਾਬੁਲ,1 ਸਤੰਬਰ (ਦਲਜੀਤ ਸਿੰਘ)- ਤਾਲਿਬਾਨ ਨੇ ਭਾਰਤ ਵੱਲ ਦੋਸਤੀ ਦਾ ਹੱਥ ਵਧਾਇਆ ਹੈ। ਤਾਲਿਬਾਨ ਦੇ ਬੁਲਾਰੇ ਸ਼ੇਰ ਮੁਹੰਮਦ ਅੱਬਾਸ ਸਟੈਨਿਕਜ਼ਈ ਨੇ ਕਿਹਾ ਹੈ ਕਿ ਅਸੀਂ ਭਾਰਤ ਨਾਲ ‘ਦੋਸਤਾਨਾ ਸਬੰਧ’ ਚਾਹੁੰਦੇ ਹਾਂ। ਇਸ ਤੋਂ ਬਾਅਦ ਤਾਲਿਬਾਨ ਦੀ ਬੇਨਤੀ ‘ਤੇ ਦੋਹਾ ਵਿੱਚ ਮੰਗਲਵਾਰ ਨੂੰ ਭਾਰਤ ਦੇ ਸਫੀਰ ਦੀਪਕ ਮਿੱਤਲ ਨੇ ਤਾਲਿਬਾਨ ਦੇ ਪ੍ਰਤੀਨਿਧੀ ਸਟੈਨਿਕਜ਼ਈ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਭਾਰਤ ਤਾਲਿਬਾਨ ਨਾਲ ਸਬੰਧ ਬਣਾਉਣਾ ਚਾਹੁੰਦਾ ਹੈ, ਪਰ ਇਹ ਸਬੰਧ ਕਿਹੋ ਜਿਹੇ ਹੋਣਗੇ, ਇਹ ਤਾਲਿਬਾਨ ਦੇ ਕਦਮਾਂ ‘ਤੇ ਨਿਰਭਰ ਕਰਦਾ ਹੈ। ਭਾਰਤ ਨੇ ਸਟੈਨਿਕਜ਼ਈ ਨਾਲ ਜੋ ਮੁੱਦੇ ਚੁੱਕੇ ਹਨ, ਉਸ ਬਾਰੇ ਤਾਲਿਬਾਨ ਦਾ ਸਟੈਂਡ ਦੋਵਾਂ ਦੇ ਰਿਸ਼ਤੇ ਨੂੰ ਤੈਅ ਕਰੇਗਾ। ਦੂਜੇ ਪਾਸੇ ਭਾਰਤ ਦਾ ਅਫ਼ਗਾਨਿਸਤਾਨ ‘ਚ ਲਗਪਗ 23 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੈ।

ਭਾਰਤ ਨੇ ਪਿਛਲੇ 20 ਸਾਲਾਂ ‘ਚ ਅਫਗਾਨਿਸਤਾਨ ਵਿੱਚ ਵਿਕਾਸ ਨਾਲ ਜੁੜੇ ਕਈ ਕੰਮ ਕੀਤੇ ਹਨ। ਅਜਿਹੀ ਸਥਿਤੀ ‘ਚ ਤਾਲਿਬਾਨ ਦੇ ਭਾਰਤ ਨਾਲ ਚੰਗੇ ਸਬੰਧ ਰੱਖਣੇ ਜ਼ਰੂਰੀ ਹਨ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਪ੍ਰੈੱਸ ਬਿਆਨ ‘ਚ ਕਿਹਾ ਗਿਆ ਕਿ ਇਹ ਮੀਟਿੰਗ ਤਾਲਿਬਾਨ ਦੀ ਬੇਨਤੀ ਤੋਂ ਬਾਅਦ ਹੋਈ ਹੈ। ਗੱਲਬਾਤ ਦਾ ਕੇਂਦਰ ਅਫਗਾਨਿਸਤਾਨ ‘ਚ ਫਸੇ ਭਾਰਤੀਆਂ ਦੀ ਛੇਤੀ ਵਾਪਸੀ ਸੀ। ਅਜਿਹੇ ਅਫਗਾਨ ਨਾਗਰਿਕ ਖਾਸ ਕਰਕੇ ਘੱਟ ਗਿਣਤੀ, ਜੋ ਭਾਰਤ ਆਉਣਾ ਚਾਹੁੰਦੇ ਹਨ, ਬਾਰੇ ਵੀ ਮੀਟਿੰਗ ਦੌਰਾਨ ਵਿਚਾਰ-ਵਟਾਂਦਰਾ ਕੀਤਾ ਗਿਆ।

Leave a Reply

Your email address will not be published. Required fields are marked *