ਕੋਲਕਾਤਾ, ਬੰਗਲਾਦੇਸ਼ ਵਿਚ ਹਾਲਾਤ ਖਰਾਬ ਹੋਣ ਤੋਂ ਬਾਅਦ ਰੇਲਵੇ ਨੇ ਕੋਲਕਾਤਾ ਨੂੰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਨਾਲ ਜੋੜਨ ਵਾਲੀ ਮੈਤਰੀ ਐਕਸਪ੍ਰੈਸ 24 ਜੁਲਾਈ ਤੱਕ ਰੱਦ ਕਰ ਦਿੱਤੀ ਹੈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਬੰਗਲਾਦੇਸ਼ ਵਿੱਚ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਪ੍ਰਣਾਲੀ ਵਿੱਚ ਸੁਧਾਰ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਹਿੰਸਕ ਹੋ ਗਏ ਹਨ। ਇਨ੍ਹਾਂ ਹਿੰਸਕ ਪ੍ਰਦਰਸ਼ਨਾਂ ਵਿਚ ਹੁਣ ਤੱਕ 100 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿਚਰਵਾਰ ਤੋਂ ਇਹ ਰੇਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕੋਲਕਾਤਾ ਖੁਲਨਾ ਕੋਲਕਾਤਾ ਬੰਧਨ ਐਕਸਪ੍ਰੈਸ ਵੀ 21 ਜੁਲਾਈ ਨੂੰ ਰੱਦ ਕਰ ਦਿੱਤੀ ਗਈ ਸੀ।
Related Posts
ਬੀਐਸਐਫ਼ ਜਵਾਨਾਂ ਨੇ ਪਾਕਿਸਤਾਨੀ ਦੀ ਘੁਸਪੈਠੀ ਰੋਕੀ, ਹਲਾਕ
ਜਲੰਧਰ, ਆਜ਼ਾਦੀ ਦਿਵਸ ਤੋਂ ਪਹਿਲਾਂ ਜਾਰੀ “ਹਾਈ ਅਲਰਟ” ਦੇ ਦੌਰਾਨ ਬੀਐਸਐਫ਼ ਨੇ ਪੰਜਾਬ ਸਰਹੱਦ ਤੋਂ ਭਾਰਤ ਵਿੱਚ ਘੁਸਪੈਠ ਦੀ ਕੋਸ਼ਿਸ਼…
ਟੇਬਲ ਟੈਨਿਸ: ਮਨਿਕਾ ਤੇ ਸ੍ਰੀਜਾ ਅਗਲੇ ਦੌਰ ਵਿੱਚ ਪੁੱਜੀਆਂ
ਪੈਰਿਸ- ਭਾਰਤ ਦਾ ਸਟਾਰ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਅੱਜ ਇੱਥੇ ਪੈਰਿਸ ਓਲੰਪਿਕ ਵਿੱਚ ਪੁਰਸ਼ ਸਿੰਗਲਜ਼ ਮੁਕਾਬਲੇ ’ਚੋਂ ਬਾਹਰ…
ਰਾਜਪਾਲ ਨਾਲ ਮੁਲਾਕਾਤ ਮਗਰੋਂ ‘ਭਗਵੰਤ ਮਾਨ’ ਦਾ ਵੱਡਾ ਬਿਆਨ, ‘ਪੰਜਾਬ ਲਈ ਲਏ ਜਾਣਗੇ ਇਤਿਹਾਸਕ ਫ਼ੈਸਲੇ’
ਚੰਡੀਗੜ੍ਹ, 12 ਮਾਰਚ (ਬਿਊਰੋ)- ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਤੋਂ ਪਹਿਲਾਂ ਭਗਵੰਤ ਮਾਨ ਵੱਲੋਂ ਸ਼ਨੀਵਾਰ ਨੂੰ ਰਾਜਭਵਨ…