ਨਵੀਂ ਦਿੱਲੀ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕੇਂਦਰੀ ਬਜਟ ਨੂੰ ‘ਕੁਰਸੀ ਬਚਾਓ ਬਜਟ’ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਇਹ ਦੂਜੇ ਰਾਜਾਂ ਦੀ ਕੀਮਤ ’ਤੇ ਭਾਜਪਾ ਦੇ ਸਹਿਯੋਗੀਆਂ ਨਾਲ ਖੋਖਲੇ ਵਾਅਦੇ ਕਰਦਾ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਇਹ ਵੀ ਦਾਅਵਾ ਕੀਤਾ ਕਿ ਬਜਟ 2024 ਦੀਆਂ ਚੋਣਾਂ ਅਤੇ ਪਿਛਲੇ ਬਜਟਾਂ ਲਈ ਕਾਂਗਰਸ ਦੇ ਚੋਣ ਮਨੋਰਥ ਪੱਤਰ ਦੀ ਨਕਲ ਕੀਤੀ ਗਈ ਹੈ। ਐਕਸ ’ਤੇ ਇੱਕ ਪੋਸਟ ਵਿੱਚ ਗਾਂਧੀ ਨੇ ਕਿਹਾ, ‘ਕੁਰਸੀ ਬਚਾਓ’ ਬਜਟ, ਸਹਿਯੋਗੀਆਂ ਨੂੰ ਖੁਸ਼ ਕਰੋ: ਦੂਜੇ ਰਾਜਾਂ ਦੀ ਕੀਮਤ ’ਤੇ ਉਨ੍ਹਾਂ ਨਾਲ ਖੋਖਲੇ ਵਾਅਦੇ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕੋਈ ਯਤਨ ਨਹੀਂ ਕੀਤੇ।
ਕੁਰਸੀ ਬਚਾਓ ਬਜਟ: ਰਾਹੁਲ ਗਾਂਧੀ ਵੱਲੋਂ ਸਰਕਾਰ ਦੀ ਨਿਖੇਧੀ
