ਨਵੀਂ ਦਿੱਲੀ – ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਨੇ ਸੰਸਦ ‘ਚ ਲਗਾਤਾਰ 7 ਵਾਰ ਆਮ ਬਜਟ ਪੇਸ਼ ਕਰਨ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਭਾਰਤ ‘ਚ ਮਹਿਲਾ ਸਸ਼ਕਤੀਕਰਨ ਅਤੇ ਔਰਤਾਂ ਦੀ ਅਗਵਾਈ ‘ਚ ਵਿਕਾਸ ਦੀ ਮਿਸਾਲ ਹੈ। ਸਪੀਕਰ ਨੇ ਬਜਟ 2024-25 ਦੀ ਕਾਪੀ ਅਤੇ ਸੰਬੰਧਤ ਦਸਤਾਵੇਜ਼ ਸਦਨ ਦੀ ਮੇਜ਼ ‘ਤੇ ਰੱਖਣ ਲਈ ਵਿੱਤ ਮੰਤਰੀ ਸੀਤਾਰਮਨ ਨੂੰ ਸੱਦਾ ਦਿੰਦੇ ਹੋਏ ਉਨ੍ਹਾਂ ਵਲੋਂ 2019 ਤੋਂ ਲਗਾਤਾਰ 7 ਵਾਰ ਸੰਸਦ ‘ਚ ਕੇਂਦਰੀ ਬਜਟ ਪੇਸ਼ ਕੀਤੇ ਜਾਣ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਇਸ ਨੂੰ ਇਕ ‘ਮੀਲ ਦਾ ਪੱਥਰ’ ਦੱਸਿਆ। ਸੀਤਾਰਮਨ ਵਲੋਂ ਅਜੇ ਤੱਕ ਜੋ ਬਜਟ ਪੇਸ਼ ਕੀਤੇ ਗਏ ਉਨ੍ਹਾਂ ‘ਚ ਇਸ ਸਾਲ ਫਰਵਰੀ ‘ਚ ਪੇਸ਼ ਅੰਤਰਿਮ ਬਜਟ ਵੀ ਸ਼ਾਮਲ ਹੈ। ਧਨਖੜ ਨੇ ਕਿਹਾ ਕਿ ਸੀਤਾਰਮਨ ਨੇ ਇਸ ਦੇ ਨਾਲ ਹੀ ਸਾਬਕਾ ਵਿੱਤ ਮੰਤਰੀ ਮੋਰਾਰਜੀ ਦੇਸਾਈ ਦੇ ਲਗਾਤਾਰ 6 ਵਾਰ ਆਮ ਬਜਟ ਪੇਸ਼ ਕਰਨ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸਾਈ ਨੇ 1959 ਤੋਂ 1964 ਤੱਕ ਲਗਾਤਾਰ 6 ਵਾਰ ਬਜਟ ਪੇਸ਼ ਕੀਤੇ ਸਨ, ਜਿਨ੍ਹਾਂ ‘ਚ ਇਕ ਅੰਤਰਿਮ ਬਜਟ ਵੀ ਸ਼ਾਮਲ ਸੀ। ਸਪੀਕਰ ਨੇ ਵਿੱਤ ਮੰਤਰੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸੀਤਾਰਮਨ ਭਾਰਤ ਦੀ ਪਹਿਲੀ ਫੁੱਲ-ਟਾਈਮ ਮਹਿਲਾ ਵਿੱਤ ਮੰਤਰੀ ਹੈ, ਜਿਨ੍ਹਾਂ ਨੂੰ 2019 ‘ਚ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ।
Related Posts
ਜਲੰਧਰ ਜ਼ਿਮਨੀ ਚੋਣ ਲਈ ਭਾਰਤੀ ਚੋਣ ਕਮਿਸ਼ਨ ਨੇ ਜਾਰੀ ਕੀਤਾ ਸ਼ਡਿਊਲ
ਜਲੰਧਰ/ਚੰਡੀਗੜ੍ਹ- 10 ਮਈ ਨੂੰ ਹੋਣ ਵਾਲੀ ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਚੋਣ ਕਮਿਸ਼ਨ ਨੇ ਪੂਰੀ ਤਰ੍ਹਾਂ ਕਮਰ ਕੱਸ ਲਈ…
ਅਮਨ ਅਰੋੜਾ ਵੱਲੋਂ ਨਵੀਂ ਤੇ ਨਵਿਆਉਣਯੋਗ ਊਰਜਾ ਬਾਰੇ ਕੇਂਦਰੀ ਮੰਤਰੀ ਨਾਲ ਮੁਲਾਕਾਤ
ਚੰਡੀਗੜ੍ਹ : ਸਾਫ-ਸੁਥਰੀ ਅਤੇ ਵਾਤਾਵਰਣ-ਪੱਖੀ ਊਰਜਾ ਦੇ ਉਤਪਾਦਨ ਅਤੇ ਵਰਤੋਂ ਵਿਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ ਪੰਜਾਬ ਦੇ ਨਵੀਂ…
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 12ਵੀਂ ਜਮਾਤ ਦੀ ਹੋਣ ਵਾਲੀ ਪ੍ਰੀਖਿਆ ਮੁਲਤਵੀ
ਨੂਰਪੁਰ ਬੇਦੀ, ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਕੀਤੇ ਗਏ ਇਕ ਪੱਤਰ ਅਨੁਸਾਰ ਅੱਜ ਬਾਰ੍ਹਵੀਂ ਜਮਾਤ ਦੀ ਹੋਣ ਵਾਲੀ ਅੰਗਰੇਜ਼ੀ…