ਨਵੀਂ ਦਿੱਲੀ : ਅਮਰੀਕੀ ਕ੍ਰਿਕਟ ਨੂੰ ICC ਤੋਂ ਵੱਡਾ ਝਟਕਾ ਲੱਗਾ ਹੈ। ਆਈਸੀਸੀ ਨੇ ਅਮਰੀਕੀ ਕ੍ਰਿਕਟ ਨੂੰ 12 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ। ਆਈਸੀਸੀ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਇਸ ਮੁਅੱਤਲੀ ਦੌਰਾਨ ਆਪਣੀ ਕੰਮਕਾਜੀ ਪ੍ਰਕਿਰਿਆਵਾਂ ਵਿੱਚ ਸੁਧਾਰ ਕਰੇ ਤਾਂ ਜੋ ਇਸ ਤੋਂ ਉਮੀਦ ਕੀਤੇ ਨਤੀਜੇ ਹਾਸਲ ਕੀਤੇ ਜਾ ਸਕਣ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਅਮਰੀਕੀ ਕ੍ਰਿਕਟ ਨੂੰ ਲੰਬੇ ਸਮੇਂ ਲਈ ਮੁਅੱਤਲ ਕਰ ਦਿੱਤਾ ਜਾਵੇਗਾ।
ICC ਨੇ USA ਕ੍ਰਿਕਟ ਨੂੰ 12 ਮਹੀਨਿਆਂ ਲਈ ਕੀਤਾ ਮੁਅੱਤਲ, ਨਾਲ ਹੀ ਦਿੱਤੀ ਚਿਤਾਵਨੀ, ਹੈਰਾਨੀਜਨਕ ਹੈ ਕਾਰਨ
