ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਥਾਨਕ ਸਰਕਾਰਾਂ ਤੇ ਪੇਂਡੂ ਵਿਕਾਸ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਸ਼ੁੱਕਰਵਾਰ ਬਾਅਦ ਦੁਪਹਿਰ ਬੈਠਕ ਸੱਦੀ ਹੈ, ਜਿਸ ਵਿਚ ਮੁੱਖ ਸਕੱਤਰ, ਸੂਬਾਈ ਚੋਣ ਕਮਿਸ਼ਨਰ ਤੇ ਐਡਵੋਕੇਟ ਜਨਰਲ ਵੀ ਸ਼ਾਮਲ ਹੋਣਗੇ। ਇਸ ਬੈਠਕ ਨਾਲ ਇਨ੍ਹਾਂ ਕਿਆਸਾਂ ਨੇ ਜ਼ੋਰ ਫੜ ਲਿਆ ਹੈ ਕਿ ਪੰਜਾਬ ਦੀ ‘ਆਪ’ ਸਰਕਾਰ ਸੂਬੇ ਵਿਚ ਨਿਗਮ ਤੇ ਪੰਚਾਇਤ ਚੋਣਾਂ ਦਾ ਐਲਾਨ ਕਿਸੇ ਵੇਲੇ ਵੀ ਕਰ ਸਕਦੀ ਹੈ। ਪੰਜਾਬ ਦੀਆਂ 13241 ਪੰਚਾਇਤਾਂ ਭੰਗ ਕਰਕੇ ਇਨ੍ਹਾਂ ਦੇ ਪ੍ਰਸ਼ਾਸਕ ਲਾਏ ਜਾ ਚੁੱਕੇ ਹਨ ਅਤੇ ਅੰਮ੍ਰਿਤਸਰ, ਜਲੰਧਰ, ਫਗਵਾੜਾ, ਲੁਧਿਆਣਾ ਤੇ ਪਟਿਆਲਾ- ਪੰਜ ਨਗਰ ਨਿਗਮਾਂ ਦੀਆਂ ਚੋਣਾਂ ਵੀ ਬਕਾਇਆ ਹਨ।
Related Posts
‘ਕੈਪਟਨ-ਸੋਨੀਆ’ ਦੀ ਮੁਲਾਕਾਤ ‘ਤੇ ਟਿਕੀਆਂ ਸਭ ਦੀਆਂ ਨਜ਼ਰਾਂ
ਚੰਡੀਗੜ੍ਹ, 6 ਜੁਲਾਈ (ਦਲਜੀਤ ਸਿੰਘ)- ਪੰਜਾਬ ਕਾਂਗਰਸ ਦੀ ਸਿਆਸਤ ‘ਚ ਅੱਜ ਅਹਿਮ ਦਿਨ ਮੰਨਿਆ ਜਾ ਰਿਹਾ ਹੈ। ਸੂਬੇ ਦੇ ਮੁੱਖ…
ਹਰਭਜਨ ਸਿੰਘ ਈਟੀਓ ਨੇ ਕੇਂਦਰ ਪਾਸੋਂ ਉੱਤਰੀ ਰਾਜਾਂ ‘ਚ ਬਾਇਓਮਾਸ ਪਾਵਰ ਪ੍ਰਾਜੈਕਟਾਂ ਲਈ ਕੀਤੀ ਸਬਸਿਡੀ ਦੀ ਮੰਗ
ਚੰਡੀਗੜ੍ਹ : ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਉੱਤਰੀ ਰਾਜਾਂ ਵਿਚ ਪਰਾਲੀ ਸਾੜਨ ਦੀ…
ਖ਼ਤਰਨਾਕ ਗੈਂਗਸਟਰ ਅਰਸ਼ ਡਾਲਾ ਦਾ ਸਾਥੀ ਅੰਮ੍ਰਿਤਪਾਲ ਫਿਲੀਪੀਂਸ ਤੋਂ ਡਿਪੋਰਟ, ਲਿਆਂਦਾ ਗਿਆ ਭਾਰਤ
ਨਵੀਂ ਦਿੱਲੀ/ਮੋਗਾ (ਕਮਲ ਕਾਂਸਲ) : ਵਿਦੇਸ਼ ਬੈਠੇ ਖ਼ਤਰਨਾਕ ਗੈਂਗਸਟਰ ਅਰਸ਼ ਡਾਲਾ ਅਤੇ ਕੈਨੇਡਾ ਵਿਚ ਮੌਜੂਦ ਗੈਂਗਸਟਰ ਦੂਨੀ ਦੇ ਕਰੀਬੀ ਗੈਂਗਸਟਰ…