ਉੱਤਰ ਪ੍ਰਦੇਸ਼, ਚੰਡੀਗੜ੍ਹ-ਡਿਬਰੂਗੜ੍ਹ ਰੇਲਗੱਡੀ ਗੋਂਡਾ-ਮਾਨਕਪੁਰ ਸੈਕਸ਼ਨ ’ਤੇ ਪਟੜੀ ਤੋਂ ਉਤਰ ਗਈ ਹੈ। ਇਹ ਜਾਣਕਾਰੀ ਮਿਲੀ ਹੈ ਕਿ ਇਹ ਹਾਦਸਾ ਦੁਪਹਿਰ ਢਾਈ ਵਜੇ ਦੇ ਕਰੀਬ ਵਾਪਰਿਆ। ਗੋਂਡਾ ਦੇ ਕਮਿਸ਼ਨਰ ਅਨੁਸਾਰ ਇਸ ਹਾਦਸੇ ਵਿਚ ਇਕ ਯਾਤਰੀ ਦੀ ਮੌਤ ਹੋਣ ਦੀ ਖਬਰ ਹੈ। ਇਸ ਤੋਂ ਇਲਾਵਾ ਛੇ ਹੋਰ ਯਾਤਰੀ ਜ਼ਖਮੀ ਹੋਏ ਹਨ। ਇਸ ਰੇਲ ਗੱਡੀ ਦੇ ਅੱਠ ਤੋਂ ਦਸ ਡੱਬੇ ਲੱਥਣ ਬਾਰੇ ਪਤਾ ਲੱਗਿਆ ਹੈ। ਇਸ ਹਾਦਸੇ ਕਾਰਨ ਇਸ ਮਾਰਗ ’ਤੇ ਕਈ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਣ ਦੀ ਸੂਚਨਾ ਮਿਲੀ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਤੁਰੰਤ ਘਟਨਾ ਸਥਾਨ ’ਤੇ ਜਾਣ ਤੇ ਜ਼ਖਮੀਆਂ ਲਈ ਰਾਹਤ ਕਾਰਜ ਆਰੰਭਣ। ਜ਼ਿਕਰਯੋਗ ਹੈ ਕਿ ਇਹ ਰੇਲ ਗੱਡੀ ਚੰਡੀਗੜ੍ਹ ਤੋਂ ਹਫਤੇ ਵਿਚ ਦੋ ਦਿਨ ਬੁੱਧਵਾਰ ਤੇ ਸ਼ਨਿਚਰਵਾਰ ਚਲਦੀ ਹੈ ਤੇ ਇਸ ਗੱਡੀ ਦੇ ਚੰਡੀਗੜ੍ਹ ਤੋਂ ਬੁੱਧਵਾਰ ਦੇਰ ਰਾਤ ਚੱਲਣ ਦੀ ਖਬਰ ਹੈ।
Related Posts
ਲੋਕ ਸਭਾ ਚੋਣਾ: ਨਤੀਜਿਆਂ ਤੋਂ ਪਹਿਲਾਂ ਹੀ ਭਾਜਪਾ ਦੇ ਖਾਤੇ ਆਈ ਇਹ ਸੀਟ
ਗੁਜਰਾਤ ਦੀ ਸੂਰਤ ਲੋਕ ਸਭਾ ਸੀਟ ਤੋਂ ਭਾਜਪਾ ਦੇ ਮੁਕੇਸ਼ ਦਲਾਲ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰਾਂ ਨੇ ਆਪਣੀ ਨਾਮਜ਼ਦਗੀ…
ਵੋਟਾਂ ਦੌਰਾਨ ਕਰਮਗੜ੍ਹ ਦਾ ਪੰਚ ਉਮੀਦਵਾਰ ਤੇ ਸਾਥੀ ਗੰਭੀਰ ਜ਼ਖ਼ਮੀ, ਹਮਲਾਵਰ ਮੌਕੇ ਤੋਂ ਫਰਾਰ
ਬਰਨਾਲਾ : ਪਿੰਡ ਕਰਮਗੜ੍ਹ ‘ਚ ਵੋਟਾਂ ਤੋਂ ਪਹਿਲਾਂ ਦੇਰ ਰਾਤ ਹੋਈ ਲੜਾਈ ‘ਚ ਪੰਚੀ ਦੀ ਚੋਣ ਲੜ ਰਹੇ ਉਮੀਦਵਾਰ ‘ਤੇ…
ਨੀਟ ਪ੍ਰੀਖਿਆ: ਐਨਟੀਏ ਵੱਲੋਂ ਸੰਸ਼ੋਧਿਤ ਨਤੀਜਾ ਘੋਸ਼ਿਤ
ਨਵੀਂ ਦਿੱਲੀ, ਕੌਮੀ ਪ੍ਰੀਖਿਆ ਏਜੰਸੀ ਨੇ ਨੀਟ ਯੂਜੀ ਦੀ ਸੰਸ਼ੋਧਿਤ ਰੈਂਕ ਲਿਸਟ ਜਾਰੀ ਕਰ ਦਿੱਤੀ ਹੈ। ਇਹ ਸੂਚੀ ਦੋਬਾਰਾ ਲਏ…