ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਜੀਤ ਸਿੰਘ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ’ਚੋਂ ਭਾਈ ਮੰਗਲ ਸਿੰਘ ਨੇ ਦਰਸ਼ਨ ਸਿੰਘ ਕੁੱਲੀ ਵਾਲਿਆਂ ਨੂੰ ਪੇਸ਼ ਕਰਕੇ ਪਰਾਈ ਇਸਤਰੀ ਨਾਲ ਸਬੰਧ ਦੇ ਦੋਸ਼ ਬਾਰੇ ਪੁੱਛਿਆ ਜਿਸ ’ਤੇ ਦਰਸ਼ਨ ਸਿੰਘ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਦਰਸ਼ਨ ਸਿੰਘ ਨੂੰ ਪੰਜ ਪਿਆਰਿਆਂ ਅੱਗੇ ਪੇਸ਼ ਹੋ ਕੇ ਮੁੜ ਅੰਮਿ੍ਤ ਛਕਣ ਉਪਰੰਤ ਹੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਦਾ ਹੁਕਮ ਸੁਣਾਇਆ
Related Posts
ਧਾਰੀਵਾਲ: ਭੂਤ ਕੱਢਣ ਲਈ ਕੁੱਟਮਾਰ ਕਾਰਨ ਨੌਜਵਾਨ ਦੀ ਮੌਤ, ਪੁਲੀਸ ਨੇ ਕੇਸ ਦਰਜ ਕੀਤਾ
ਧਾਰੀਵਾਲ, ਥਾਣਾ ਧਾਰੀਵਾਲ ਅਧੀਨ ਪਿੰਡ ਸਿੰਘਪੁਰਾ ਵਿੱਚ ਬਿਮਾਰ ਨੌਜਵਾਨ ਲਈ ਦੁਆ ਕਰਨ ਆਏ ਦੋ ਵਿਅਕਤੀਆਂ ਅਤੇ ਸਾਥੀਆਂ ਵਲੋਂ ਭੂਤ ਕੱਢਣ…
ਬੀਐਸਐਫ ਦੀ ਵੱਡੀ ਸਫ਼ਲਤਾ, ਡਰੋਨ ਤੇ ਫਾਇਰਿੰਗ ਕਰਕੇ 4 ਪਿਸਤੌਲ, 8 ਮੈਗਜ਼ੀਨ ਤੇ 47 ਰਾਊਂਡ ਕੀਤੇ ਬਰਾਮਦ
ਕਲਾਨੌਰ: ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੌਰਾਨ ਬੀਐਸਐਫ ਦੇ ਸੈਕਟਰ ਗਰਦਾਸਪੁਰ ਦੀ 58 ਬਟਾਲੀਅਨ ਬੀਪੀਓ ਠਾਕੁਰਪੁਰ ਦੇ ਜਵਾਨਾਂ ਪਿੰਡ…
ਬਰਫ਼ੀਲੇ ਤੂਫਾਨ ‘ਚ ਘਿਰਿਆ ਅਮਰੀਕਾ, ਬਾਈਡੇਨ ਨੇ ਕੀਤਾ ਨਿਊਯਾਰਕ ‘ਚ ਐਮਰਜੈਂਸੀ ਦਾ ਐਲਾਨ
ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਬਰਫ਼ੀਲੇ ਤੂਫ਼ਾਨ ਕਾਰਨ ਨਿਊਯਾਰਕ ਸੂਬੇ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਵ੍ਹਾਈਟ…