ਚੰਡੀਗੜ੍ਹ , ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ‘ਚ ਹਰਿਆਲੀ ਨੂੰ ਵਧਾਉਣ ਸਬੰਧੀ ਕੀਤੇ ਐਲਾਨ ਤੋਂ ਇੱਕ ਦਿਨ ਬਾਅਦ ਹੀ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਪੰਜਾਬ ਪੁਲਸ ਦੇ ਮੁੱਖ ਦਫ਼ਤਰ ਵਿਖੇ ਬੌਟਲ ਪਾਮ ਦਾ ਬੂਟਾ ਲਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ‘ਆਓ ਰੁੱਖ ਲਗਾਈਏ, ਧਰਤੀ ਮਾਂ ਨੂੰ ਬਚਾਈਏ’ ਦੇ ਨਾਅਰੇ ਅਧੀਨ ਸੂਬਾ ਪੱਧਰੀ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਪਹਿਲ ਕਦਮੀ ਨੂੰ ਗਲੋਬਲ ਵਾਰਮਿੰਗ ਨਾਲ ਲੜਨ ਲਈ ਵਾਤਾਵਰਣ ਪੱਖੀ ਪਹੁੰਚ ਕਰਾਰ ਦਿੰਦਿਆਂ ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਸ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਤਹਿਤ ਸਾਰੇ ਪੁਲਸ ਜ਼ਿਲ੍ਹਿਆਂ/ਯੂਨਿਟਾਂ ‘ਚ ਬੌਟਲ ਪਾਮ, ਮਲਸਰੀ, ਅਮਲਤਾਸ, ਟੀਕ, ਟਰਮੀਨਲੀਆ ਅਰਜਨ ਸਮੇਤ ਵੱਖ-ਵੱਖ ਕਿਸਮਾਂ ਦੇ ਹਜ਼ਾਰਾਂ ਬੂਟੇ ਲਗਾਏ ਜਾਣਗੇ।
Related Posts
ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦਾ ਬਿਆਨ ਆਇਆ ਸਾਹਮਣੇ
ਚੰਡੀਗੜ੍ਹ, 27 ਦਸੰਬਰ (ਬਿਊਰੋ)- ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਵਲੋਂ ਟਵੀਟ ਕੀਤਾ ਗਿਆ ਅਤੇ ਕਿਹਾ ਕਿ…
ਖਰੜ ‘ਚ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਖ਼ਿਲਾਫ਼ ਪੁਲਸ ਦਾ ਵੱਡਾ ਐਕਸ਼ਨ, ਕਈਆਂ ਨੂੰ ਹਿਰਾਸਤ ‘ਚ ਲਿਆ
ਖਰੜ- ਖਰੜ ‘ਚ ਅੱਜ ਦਿਨ ਚੜ੍ਹਦੇ ਹੀ ਡੀ. ਜੀ. ਪੀ. ਗੌਰਵ ਯਾਦਵ ਦੀ ਅਗਵਾਈ ‘ਚ ਪੁਲਸ ਵੱਲੋਂ ਛਾਪੇਮਾਰੀ ਕੀਤੀ ਗਈ।…
ਇਨਸਾਫ਼ ਦੀ ਮੰਗ ਨੂੰ ਲੈ ਕੇ ਪਾਣੀ ਵਾਲੀ ਟੈਂਕੀ ’ਤੇ ਚੜ੍ਹਿਆ ‘ਆਪ’ ਆਗੂ, ਜਾਣੋ ਪੂਰਾ ਮਾਮਲਾ
ਅੰਮ੍ਰਿਤਸਰ- ਸੂਬੇ ਵਿੱਚ ਪਹਿਲਾਂ ਵਿਰੋਧੀ ਧਿਰ ਅਤੇ ਆਮ ਲੋਕ ਪਾਣੀ ਦੀ ਟੈਂਕੀ ’ਤੇ ਚੜ੍ਹ ਕੇ ਇਨਸਾਫ਼ ਦੀ ਮੰਗ ਕਰਦੇ ਸਨ।…