ਡੇਰਾਬੱਸੀ,ਇਥੋਂ ਦੇ ਭਗਤ ਸਿੰਘ ਨਗਰ ਤੋਂ ਲਾਪਤਾ ਸੱਤ ਬਚਿਆਂ ਵਿਚੋਂ ਦੋ ਬੱਚੇ ਬੀਤੀ ਰਾਤ ਠੀਕ ਠਾਕ ਘਰ ਪੁੱਜ ਗਏ ਹਨ। ਪਰਵਾਸੀ ਪਰਿਵਾਰਾਂ ਨਾਲ ਸੰਬੰਧਤ ਬੱਚੇ 6 ਜੁਲਾਈ ਨੂੰ ਘਰ ਤੋਂ ਇਕੱਠੇ ਭੱਜ ਕੇ ਮੁੰਬਈ ਚਲੇ ਗਏ ਸੀ। ਕੁੱਝ ਦਿਨ ਉਥੇ ਰਹਿਣ ਦੌਰਾਨ ਪ੍ਰੇਸ਼ਾਨ ਹੋਣ ਮਗਰੋਂ ਵਿੱਚੋਂ ਦੋ ਬੱਚੇ ਗਿਆਨ ਚੰਦ ਅਤੇ ਗੌਰਵ ਨੇ ਦਿੱਲੀ ਆ ਕੇ ਆਪਣੇ ਮਾਪਿਆਂ ਨੂੰ ਫੋਨ ਕੀਤਾ ਅਤੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਘਰ ਵਾਪਿਸ ਲੈ ਆਏ। ਹਾਲਾਂਕਿ ਪੰਜ ਬੱਚੇ ਹਾਲੇ ਮੁੰਬਈ ਹੀ ਹਨ। ਜਾਣਕਾਰੀ ਅਨੁਸਾਰ ਇਹ ਬੱਚੇ ਘਰ ਤੋਂ ਇਕੱਠੇ ਸਲਾਹ ਕਰ ਭੱਜੇ ਸਨ ਜੋ ਇਕੋ ਸਕੂਲ ਵਿੱਚ ਪੜਦੇ ਹਨ। ਥਾਣਾ ਮੁਖੀ ਮਨਦੀਪ ਸਿੰਘ ਨੇ ਕਿਹਾ ਕਿ ਬਾਕੀ ਪੰਜ ਬੱਚਿਆਂ ਨੂੰ ਵਾਪਸ ਘਰ ਲਿਆਉਣ ਲਈ ਪੁਲੀਸ ਟੀਮ ਨੂੰ ਭੇਜਿਆ ਗਿਆ ਹੈ।
Related Posts
ਰਾਜ ਸਭਾ ‘ਚ ਗੂੰਜਿਆ ਕਿਸਾਨਾਂ ਦੀਆਂ ਮੌਤਾਂ ਅਤੇ ਮਹਿੰਗਾਈ ਦਾ ਮੁੱਦਾ
ਨਵੀਂ ਦਿੱਲੀ, 2 ਦਸੰਬਰ (ਦਲਜੀਤ ਸਿੰਘ)- ਰਾਜ ਸਭਾ ‘ਚ ਕਿਸਾਨਾਂ ਦੀਆਂ ਮੌਤਾਂ ਅਤੇ ਮਹਿੰਗਾਈ ਦੇ ਮੁੱਦੇ ‘ਤੇ ਵਿਰੋਧੀ ਧਿਰ ਦੇ…
ਭਾਰਤੀ ਸ਼ੇਅਰ ਬਾਜ਼ਾਰ ਡਿੱਗਿਆ: ਸੈਂਸੈਕਸ 790 ਤੇ ਨਿਫਟੀ 247 ਅੰਕ ਹੇਠਾਂ ਆਏ
ਮੁੰਈ, 28 ਫਰਵਰੀ ਸਥਾਨਕ ਸ਼ੇਅਰ ਬਾਜ਼ਾਰਾਂ ਵਿਚ ਅੱਜ ਗਿਰਾਵਟ ਦਰਜ ਕੀਤੀ ਗਈ ਅਤੇ ਬੀਐੱਸਈ ਸੈਂਸੈਕਸ 790 ਅੰਕ ਡਿੱਗ ਗਿਆ। 30…
ਪੰਜਾਬ ਦੇ ਸਾਬਕਾ ਡੀ. ਜੀ. ਪੀ ‘ਮੁਹੰਮਦ ਮੁਸਤਫ਼ਾ’ ਦੀ ਸਿਆਸੀ ਪਾਰੀ, ਨਵਜੋਤ ਸਿੱਧੂ ਦੀ ਟੀਮ ‘ਚ ਹੋਏ ਸ਼ਾਮਲ
ਚੰਡੀਗੜ੍ਹ, 19 ਅਗਸਤ (ਦਲਜੀਤ ਸਿੰਘ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸਲਾਹਕਾਰ ਬਣਨ ਤੋਂ ਇਨਕਾਰ ਕਰਨ ਵਾਲੇ ਪੰਜਾਬ ਦੇ ਸਾਬਕਾ ਡੀ. ਜੀ.…