ਚੰਡੀਗੜ੍ਹ : ਪੰਜਾਬੀ ਤੇ ਹਰਿਆਣਾ ਹਾਈ ਕੋਰਟ ਵੱਲੋਂ ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ਖੋਲ੍ਹਣ ਦਾ ਹੁਕਮ ਦਿੱਤੇ ਜਾਣ ਦੀ ਸ਼ਲਾਘਾ ਕਰਦੇ ਹੋਏ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਹਰਿਆਣਾ ਸਰਕਾਰ ’ਤੇ ਲੋਕਤੰਤਰ ਦੇ ਬੁਨਿਆਦੀ ਸਿਧਾਂਤਾਂ ਦੇ ਉਲੰਘਣ ਕਰਨ ਦਾ ਦੋਸ਼ ਲਾਇਆ। ਪੰਜਾਬ ਤੇ ਹਰਿਆਣਾ ’ਚ ਸ਼ੰਭੂ ਬਾਰਡਰ ਨੂੰ ਹਰਿਆਣਾ ਸਰਕਾਰ ਨੇ ਜਨਤਕ ਟਰਾਂਸਪੋਰਟ ਲਈ ਬੈਰੀਕੇਡ ਲਗਾ ਕੇ ਪੰਜ ਮਹੀਨਿਆਂ ਤੋਂ ਵੱਧ ਸਮੇਂ ਤੋਂ ਬੰਦ ਕਰ ਦਿੱਤਾ ਹੈ। ਹਰਿਆਣਾ ਸਰਕਾਰ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਕਿਸਾਨ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਲਈ ਦਿੱਲੀ ਜਾ ਰਹੇ ਸਨ, ਜੋ ਕਿ ਲੋਤੰਤਰਿਕ ਵਿਵਸਥਾ ’ਚ ਲੋਕਾਂ ਦਾ ਅਧਿਕਾਰ ਹੈ। ਬਾਜਵਾ ਨੇ ਨਾਜਾਇਜ਼ ਤੌਰ ’ਤੇ ਰਾਸ਼ਟਰੀ ਰਾਜਮਾਰਗ ’ਤੇ ਪੰਜ ਮਹੀਨੇ ਲਈ ਬੈਰੀਕੇਟਿੰਗ ਕਰਨ ਲਈ ਹਰਿਆਣਾ ਸਰਕਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਕਾਂਗਰਸ ਦੇ ਸੀਨੀਅਰ ਆਗੂ ਬਾਜਵਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਨਿਆਂ ਦੀ ਮੰਗ ਕਰਦੇ ਹੋਏ ਇਸ ’ਤੇ ਗੰਭੀਰਤਾ ਨਾਲ ਐਕਸ਼ਨ ਲੈਣ ਦੀ ਬੇਨਤੀ ਕੀਤੀ ਕਿਉਂਕਿ ਹਰਿਆਣਾ ਪੁਲਿਸ ਨੇ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਕਹੇ ਕਿਸਾਨਾਂ ’ਤੇ ਜ਼ੁਲਮ ਕੀਤਾ ਹੈ•।
Related Posts
ਆਮ ਆਦਮੀ ਪਾਰਟੀ ਵੱਲੋਂ 25 ਬੁਲਾਰਿਆਂ ਦਾ ਐਲਾਨ, ਲਿਸਟ ‘ਚ ਮੀਤ ਹੇਅਰ-ਮਾਲਵਿੰਦਰ ਕੰਗ ਸਮੇਤ ਇਹ ਨਾਂ ਸ਼ਾਮਲ
ਚੰਡੀਗੜ੍ਹ : ਆਮ ਆਦਮੀ ਪਾਰਟੀ (AAP) ਨੇ ਪੰਜਾਬ ‘ਚ 25 ਬੁਲਾਰਿਆਂ ਦਾ ਐਲਾਨ ਕੀਤਾ ਹੈ। ਪਾਰਟੀ ਵੱਲੋਂ ਜਾਰੀ ਕੀਤੀ ਗਈ…
ਅਕਾਲੀ ਦਲ ’ਚ ਸ਼ਾਮਲ ਹੋਣ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਨਿਲ ਜੋਸ਼ੀ, ਕੀਤੀ ਅਰਦਾਸ
ਅੰਮ੍ਰਿਤਸਰ, 23 ਅਗਸਤ (ਦਲਜੀਤ ਸਿੰਘ)- ਬੀਤੇ ਦਿਨੀ ਕਿਸਾਨੀ ਮੁੱਦੇ ’ਤੇ ਅਵਾਜ਼ ਉਠਾਉਣ ਅਤੇ ਆਪਣੀ ਹੀ ਪਾਰਟੀ ਵਲੋਂ ਕੱਢੇ ਗਏ ਅਨਿਲ…
ਪੰਜਾਬ ਵਿਚ ਵੱਡਾ ਧਮਾਕਾ, ਕੰਬ ਗਿਆ ਪੂਰਾ ਇਲਾਕਾ
ਪਟਿਆਲਾ- ਪਟਿਆਲਾ ਦੇ ਜਗਤਾਰ ਨਗਰ ਵਿਚ ਉਸ ਵੇਲੇ ਹਾਲਾਤ ਭਿਆਨਕ ਬਣ ਗਏ ਜਦੋਂ ਇਕ ਘਰ ਵਿਚ ਜ਼ੋਰਦਾਰ ਧਮਾਕਾ ਹੋ ਗਿਆ।…