ਚੰਡੀਗੜ੍ਹ, ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਜਾਅਲੀ ਅਸਲਾ ਲਾਇਸੈਂਸ ਰੈਕੇਟ ਚਲਾਉਣ ਵਾਲੇ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਡੀਜੀਪੀ ਗੌਰਵ ਯਾਦਵ ਨੇ ‘ਐਕਸ’ ਤੇ ਜਾਣਕਾਰੀ ਸਾਂਝੀ ਕਰਿਦਆਂ ਦੱਸਿਆ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਕਾਰਵਾਈ ਕਰਿਦਆਂ ਛੇ ਜਾਅਲੀ ਅਸਲਾ ਲਾਇਸੈਂਸ, ਆਧਾਰ ਕਾਰਡ, ਸੱਤ ਪਿਸਤੌਲ, ਰਿਵਾਲਵਰ, ਡਬਲ ਬੈਰਲ ਰਾਈਫਲ ਅਤੇ ਜਾਅਲੀ ਦਸਤਾਵੇਜ਼ਾਂ ਦੇ ਵੇਰਵਿਆਂ ਵਾਲਾ ਇੱਕ ਲੈਪਟਾਪ ਜ਼ਬਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਸੂਬੇ ਵਿੱਚ ਸੰਗਠਿਤ ਅਪਰਾਧ ਦੇ ਖਾਤਮੇ ਲਈ ਵਚਨਬੱਧ ਹੈ।
Related Posts
ਨਵੀਂ ਪਾਰਟੀ ਦੇ ਐਲਾਨ ਤੋਂ ਪਹਿਲਾਂ ਹੀ ਕੈਪਟਨ ’ਤੇ ਵਰ੍ਹੇ ਰੰਧਾਵਾ
ਚੰਡੀਗੜ੍ਹ, 26 ਅਕਤੂਬਰ (ਦਲਜੀਤ ਸਿੰਘ)- ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਕ ਵਾਰ ਕੈਪਟਨ ਅਮਰਿੰਦਰ ਸਿੰਘ ’ਤੇ ਵੱਡਾ ਹਮਲਾ…
ਚੰਡੀਗੜ੍ਹ ਨੂੰ ਮਿਲੀ ਪਹਿਲੀ ‘ਵੰਦੇ ਭਾਰਤ ਟਰੇਨ’, ਊਨਾ-ਦਿੱਲੀ ਦਾ ਸਫ਼ਰ ਕਰਨ ਵਾਲਿਆਂ ਨੂੰ ਮਿਲੇਗਾ ਵੱਡਾ ਫ਼ਾਇਦਾ
ਚੰਡੀਗੜ੍ਹ- ਸਿਟੀ ਬਿਊਟੀਫੁੱਲ ਚੰਡੀਗੜ੍ਹ ਨੂੰ ਪਹਿਲੀ ਵੰਦੇ ਭਾਰਤ ਟਰੇਨ ਮਿਲ ਗਈ ਹੈ। ਇਸ ਤੋਂ ਬਾਅਦ ਚੰਡੀਗੜ੍ਹ ਤੋਂ ਊਨਾ ਅਤੇ ਦਿੱਲੀ…
ਸੁਪਰੀਮ ਕੋਰਟ ਨੇ ਨੀਟ-ਯੂ. ਜੀ. ਨੂੰ ਟਾਲਣ ਤੋਂ ਕੀਤੀ ਨਾਂਹ, 12 ਸਤੰਬਰ ਨੂੰ ਹੋਣੀ ਹੈ ਪ੍ਰੀਖਿਆ
ਨਵੀਂ ਦਿੱਲੀ, 7 ਸਤੰਬਰ (ਬਿਊਰੋ)– ਸੁਪਰੀਮ ਕੋਰਟ ਨੇ ਰਾਸ਼ਟਰੀ ਯੋਗਤਾ ਸਹਿ-ਦਾਖਲਾ ਪ੍ਰੀਖਿਆ (ਨੀਟ-ਯੂ. ਜੀ.) ਨੂੰ ਟਾਲਣ ਤੋਂ ਨਾਂਹ ਕਰਦੇ ਹੋਏ ਸੋਮਵਾਰ…