ਗੁਹਾਟੀ, ਅਸਾਮ ਵਿਚ ਹੜ੍ਹ ਕਾਰਨ ਬਣੀ ਗੰਭੀਰ ਸਥਿਤੀ ਕਾਰਨ 6.5 ਲੱਖ ਲੋਕ ਪ੍ਰਭਵਿਤ ਹੋਏ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਹਾਵਈ ਸੈਨਾ ਦੇ ਜਵਾਨਾਂ ਨੇ ਡਿਬਰੂਗੜ੍ਹ ਜ਼ਿਲ੍ਹੇ ਵਿਚ ਫਸੇ 13 ਮਛੇਰਿਆਂ ਨੂੰ ਬਚਾਇਆ ਹੈ। ਆਫ਼ਤ ਪ੍ਰਬੰਧਨ ਅਧਿਕਾਰੀਆਂ ਨੇ ਦੱਸਿਆ ਕਿ ਮੌਜੂਦਾ ਹੜ੍ਹਾਂ ਕਾਰਨ ਡਿਬਰੂਗੜ੍ਹ ਜ਼ਿਲ੍ਹਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਇਹ ਖੇਤਰ ਲਗਤਾਰ ਛੇਵੇਂ ਦਿਨ ਵੀ ਪਾਣੀ ਵਿਚ ਡੁੱਬਿਆ ਹੋਇਆ ਹੈ। ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਕਿਹਾ ਬ੍ਰਹਮਪੁੱਤਰ ਨਦੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ ਅਤੇ ਮਸ਼ੀਨਾਂ ਰਾਹੀਂ ਸ਼ਹਿਰ ਵਿਚੋਂ ਪਾਣੀ ਕੱਢਣਾ ਸੰਭਵ ਨਹੀਂ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿਚ ਹੜ੍ਹਾਂ ਕਾਰਨ 19 ਜ਼ਿਲਿ੍ਹਆਂ ਵਿਚ ਸਾਢੇ ਛੇ ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ।
Related Posts
ਵਿਧਾਨ ਸਭਾ ਹਲਕਾ ਮਜੀਠਾ ਤੋਂ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਗੁਨੀਵ ਕੌਰ ਨੇ ਭਰੇ ਨਾਮਜ਼ਦਗੀ ਪੱਤਰ
ਮਜੀਠਾ, 1 ਫਰਵਰੀ (ਬਿਊਰੋ)- ਵਿਧਾਨ ਸਭਾ ਹਲਕਾ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਵੱਲੋਂ ਸ਼੍ਰੀਮਤੀ ਗੁਨੀਵ ਕੌਰ ਪਤਨੀ ਸਾਬਕਾ ਮੰਤਰੀ…
ਡੇਰਾ ਮੁਖੀ ਰਾਮ ਰਹੀਮ ਨੂੰ ਲੈ ਕੇ ਵੱਡੀ ਖ਼ਬਰ, ਇਕ ਮਹੀਨੇ ਦੀ ਮਿਲੀ ਪੈਰੋਲ
ਚੰਡੀਗੜ੍ਹ, 17 ਜੂਨ- ਡੇਰਾ ਮੁਖੀ ਰਾਮ ਰਹੀਮ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਰਾਮ ਰਹੀਮ ਨੂੰ ਇਕ ਮਹੀਨੇ…
ਭਾਰਤ ਨੂੰ ਪਹਿਲਾ ਝਟਕਾ, 4 ਦੌੜਾਂ ਬਣਾ ਕੇ ਰੋਹਿਤ ਸ਼ਰਮਾ ਹੋਏ ਆਊਟ
ਸਪੋਰਟਸ ਡੈਸਕ- ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 33ਵਾਂ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾ…