ਲੇਹ, ਲੱਦਾਖ ਦੇ ਨਯੋਮਾ-ਚੁਸ਼ੁਲ ਇਲਾਕੇ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਇਕ ਮਸ਼ਕ ਦੌਰਾਨ ਨਦੀ ਪਾਰ ਕਰਦਿਆਂ ਟੀ-72 ਟੈਂਕ ਰੁੜ੍ਹਨ ਨਾਲ ਥਲ ਸੈਨਾ ਦੇ ਪੰਜ ਜਵਾਨਾਂ ਦੇ ਡੁੱਬਣ ਦਾ ਖ਼ਦਸ਼ਾ ਹੈ। ਅਧਿਕਾਰੀਆਂ ਨੇ ਕਿਹਾ ਕਿ ਹਾਦਸਾ ਇਥੋਂ 148 ਕਿਲੋਮੀਟਰ ਦੂਰ ਮੰਦਰ ਮੋੜ ਨੇੜੇ ਵੱਡੇ ਤੜਕੇ 1 ਵਜੇ ਦੇ ਕਰੀਬ ਵਾਪਰਿਆ। ਅਧਿਕਾਰੀਆਂ ਮੁਤਾਬਕ ਨਦੀ ਵਿਚ ਪਾਣੀ ਦਾ ਪੱਧਰ ਇਕਦਮ ਵਧ ਗਿਆ, ਜਿਸ ਕਰਕੇ ਇਹ ਹਾਦਸਾ ਵਾਪਰਿਆ। ਫੌਜੀਆਂ ਦੀ ਭਾਲ ਲਈ ਰਾਹਤ ਕਾਰਜ ਵਿੱਢ ਦਿੱਤੇ ਗਏ ਹਨ।
Related Posts
ਓਮ ਬਿਰਲਾ ਦੂਸਰੀ ਵਾਰ ਬਣੇ ਲੋਕ ਸਭਾ ਸਪੀਕਰ : ਪਹਿਲੀ ਵਾਰ ਲਾਈਮਲਾਈਟ ‘ਚ ਕਦੋਂ ਆਏ ?
ਨਵੀਂ ਦਿੱਲੀ : ਭਾਜਪਾ ਦੇ ਸੰਸਦ ਮੈਂਬਰ ਓਮ ਬਿਰਲਾ ਅੱਜ ਯਾਨੀ ਬੁੱਧਵਾਰ ਨੂੰ ਲਗਾਤਾਰ ਦੂਜੀ ਵਾਰ ਲੋਕ ਸਭਾ ਦੇ ਸਪੀਕਰ…
ਟਿਕੈਤ ਨੇ ਓਵੈਸੀ ਨੂੰ ਦੱਸਿਆ ਬੀਜੇਪੀ ਦਾ ‘ਚਾਚਾ ਜਾਨ’, ਕਿਹਾ ‘ਉਹ ਗਾਲ ਵੀ ਕੱਢਣਗੇ ਤਾਂ ਕੇਸ ਨਹੀਂ ਹੋਵੇਗਾ’
ਨਵੀਂ ਦਿੱਲੀ, 15 ਸਤੰਬਰ (ਦਲਜੀਤ ਸਿੰਘ)- ਯੂਪੀ ‘ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮ ਹੈ। ਅਜਿਹੇ ‘ਚ…
ਚੰਡੀਗੜ੍ਹ ‘ਚ ਧਰਨਾ ਖਤਮ ਕਰਕੇ ਘਰਾਂ ਨੂੰ ਪਰਤਣ ਲੱਗੇ ਕਿਸਾਨ
ਚੰਡੀਗੜ :ਚੰਡੀਗੜ੍ਹ ‘ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਅੱਜ ਆਪਣਾ ਧਰਨਾ ਖਤਮ ਕਰ ਦਿੱਤਾ ਹੈ। ਕਿਸਾਨ ਦੁਪਹਿਰ 2 ਵਜੇ ਆਪਣਾ…