ਲੇਹ, ਲੱਦਾਖ ਦੇ ਨਯੋਮਾ-ਚੁਸ਼ੁਲ ਇਲਾਕੇ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਇਕ ਮਸ਼ਕ ਦੌਰਾਨ ਨਦੀ ਪਾਰ ਕਰਦਿਆਂ ਟੀ-72 ਟੈਂਕ ਰੁੜ੍ਹਨ ਨਾਲ ਥਲ ਸੈਨਾ ਦੇ ਪੰਜ ਜਵਾਨਾਂ ਦੇ ਡੁੱਬਣ ਦਾ ਖ਼ਦਸ਼ਾ ਹੈ। ਅਧਿਕਾਰੀਆਂ ਨੇ ਕਿਹਾ ਕਿ ਹਾਦਸਾ ਇਥੋਂ 148 ਕਿਲੋਮੀਟਰ ਦੂਰ ਮੰਦਰ ਮੋੜ ਨੇੜੇ ਵੱਡੇ ਤੜਕੇ 1 ਵਜੇ ਦੇ ਕਰੀਬ ਵਾਪਰਿਆ। ਅਧਿਕਾਰੀਆਂ ਮੁਤਾਬਕ ਨਦੀ ਵਿਚ ਪਾਣੀ ਦਾ ਪੱਧਰ ਇਕਦਮ ਵਧ ਗਿਆ, ਜਿਸ ਕਰਕੇ ਇਹ ਹਾਦਸਾ ਵਾਪਰਿਆ। ਫੌਜੀਆਂ ਦੀ ਭਾਲ ਲਈ ਰਾਹਤ ਕਾਰਜ ਵਿੱਢ ਦਿੱਤੇ ਗਏ ਹਨ।
ਲੱਦਾਖ ਵਿਚ ਨਦੀ ਪਾਰ ਕਰਦਿਆਂ ਥਲ ਸੈਨਾ ਦੇ ਪੰਜ ਜਵਾਨ ਟੈਂਕ ਸਮੇਤ ਰੁੜ੍ਹੇ
