ਜੌਰਜਟਾਊਨ,ਭਾਰਤ ਨੇ ਅੱਜ ਇੱਥੇ ਟੀ-20 ਵਿਸ਼ਵ ਕ੍ਰਿਕਟ ਕੱਪ ਦੇ ਮੀਂਹ ਪ੍ਰਭਾਵਿਤ ਦੂਜੇ ਸੈਮੀਫਾਈਨਲ ਮੈਚ ’ਚ ਇੰਗਲੈਂਡ ਨੂੰ 68 ਦੌੜਾਂ ਨਾਲ ਹਰਾ ਦਿੱਤਾ ਹੈ। ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਭਾਰਤੀ ਟੀਮ ਨੇ ਕਪਤਾਨ ਰੋਹਿਤ ਸ਼ਰਮਾ (57 ਦੌੜਾਂ) ਦੇ ਨੀਮ ਸੈਂਕੜੇ ਅਤੇ ਸੂਰਿਆਕੁਮਾਰ ਯਾਦਵ ਦੀਆਂ 47 ਦੌੜਾਂ ਸਦਕਾ 20 ਓਵਰਾਂ ’ਚ 171 ਦੌੜਾਂ ਬਣਾਈਆਂ ਸਨ। ਇੰਗਲੈਂਡ ਦੀ ਟੀਮ ਟੀਚੇ ਦਾ ਪਿੱਛਾ ਕਰਦਿਆਂ 103 ਦੌੜਾਂ ਹੀ ਬਣਾ ਸਕੀ। ਭਾਰਤ ਲਈ ਅਕਸਰ ਪਟੇਲ ਤੇ ਕੁਲਦੀਪ ਯਾਦਵ ਨੇ 3-3 ਤੇ ਬਮਰਾਹ ਨੇ 2 ਵਿਕਟਾਂ ਲਈਆਂ। ਭਾਰਤ ਹੁਣ ਸ਼ਨਿਚਰਵਾਰ ਨੂੰ ਫਾਈਨਲ ਵਿਚ ਦੱਖਣੀ ਅਫਰੀਕਾ ਖਿਲਾਫ ਖੇਡੇਗਾ। ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਨੇ 57 ਦੌੜਾਂ ਦੀ ਪਾਰੀ ਦੌਰਾਨ 6 ਚੌਕੇ ਅਤੇ 2 ਛੱਕੇ ਮਾਰੇ। ਟੀਮ ਵੱਲੋਂ ਹਾਰਦਿਕ ਪਾਂਡਿਆ ਨੇ 23 ਦੌੜਾਂ ਤੇ ਰਵਿੰਦਰ ਜਡੇਜਾ ਨੇ ਨਾਬਾਦ 17 ਦੌੜਾਂ ਬਣਾਈਆਂ। ਅਕਸ਼ਰ ਪਟੇਲ 10 ਦੌੜਾਂ, ਵਿਰਾਟ ਕੋਹਲੀ 9 ਤੇ ਰਿਸ਼ਭ ਪੰਤ 4 ਦੌੜਾਂ ਬਣਾ ਕੇ ਜਦਕਿ ਸ਼ਿਵਮ ਦੂਬੇ ਬਿਨਾਂ ਖਾਤੇ ਖੋਲ੍ਹੇ ਪੈਵੇਲੀਅਨ ਪਰਤੇ। ਇੰਗਲੈਂਡ ਵੱਲੋਂ ਕ੍ਰਿਸ ਜੌਰਡਨ ਨੇ 3 ਵਿਕਟਾਂ ਲਈਆਂ ਜਦਕਿ ਰੀਸ ਟੌਪਲੇ, ਜੋਫਰਾ ਆਰਚਰ, ਸੈਮ ਕਰਨ ਤੇ ਆਦਿਲ ਰਾਸ਼ਿਦ ਨੂੰ ਇੱਕ-ਇੱਕ ਵਿਕਟ ਮਿਲੀ। ਦੱਖਣੀ ਅਫਰੀਕਾ ਟੀਮ ਪਹਿਲਾਂ ਹੀ ਫਾਈਨਲ ’ਚ ਪਹੁੰਚ ਚੁੱਕੀ ਹੈ, ਜਿਸ ਨੇ ਸੈਮੀਫਾਈਨਲ ’ਚ ਅਫ਼ਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ ਸੀ।
Related Posts
ਰਾਸ਼ਟਰਮੰਡਲ ਖੇਡਾਂ ਦੀ ਸਮਾਪਤੀ ਵਾਲੇ ਦਿਨ ਭਾਰਤ ਦੀਆਂ ਨਜ਼ਰਾਂ ਹੋਣਗੀਆਂ ਹੋਰ ਸੋਨ ਤਗਮਿਆਂ ‘ਤੇ
ਬਰਮਿੰਘਮ, 8 ਅਗਸਤ – ਰਾਸ਼ਟਰਮੰਡਲ ਖੇਡਾਂ ਦੀ ਸਮਾਪਤੀ ਵਾਲੇ ਦਿਨ ਅੱਜ ਭਾਰਤ ਦੀਆਂ ਨਜ਼ਰਾਂ ਕੁਝ ਅਹਿਮ ਤਗਮਿਆਂ ‘ਤੇ ਹੋਣਗੀਆਂ। ਮਰਦਾਂ…
ਸਪਿਨ ਦੇ ਟੈਸਟ ‘ਚ ਭਾਰਤ ਫ਼ੇਲ੍ਹ, ਨੌਂ ਵਿਕਟਾਂ ਨਾਲ ਜਿੱਤੇ ਕੰਗਾਰੂ
ਇੰਦੌਰ- ਇੰਦੌਰ ਦੇ ਹੋਲਕਰ ਸਟੇਡੀਅਮ ਦੀ ਟਰਨ ਲੈਂਦੀ ਪਿੱਚ ‘ਤੇ ਆਸਟ੍ਰੇਲੀਆ ਨੇ ਬਾਰਡਰ-ਗਾਵਸਕਰ ਦੇ ਤੀਜੇ ਟੈਸਟ ਮੈਚ ਵਿਚ ਸ਼ੁੱਕਰਵਾਰ ਨੂੰ…
ਰਾਸ਼ਟਰਮੰਡਲ ਖੇਡਾਂ ਦੇ ਤਗਮਾ ਜੇਤੂ ਅਤੇ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਭਗਵੰਤ ਮਾਨ ਵਲੋਂ ਕੀਤਾ ਗਿਆ ਸਨਮਾਨਿਤ
ਚੰਡੀਗੜ੍ਹ, 27 ਅਗਸਤ – ‘ਸਾਡੇ ਖਿਡਾਰੀ, ਸਾਡਾ ਮਾਣ’ ਸਮਾਰੋਹ ਤਹਿਤ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚੰਡੀਗੜ੍ਹ ਵਿਖੇ…